
Gurdaspur News : ਮੁਲਜ਼ਮ ਕੋਲੋਂ 532 ਗ੍ਰਾਮ ਹੈਰੋਇਨ, ਇੱਕ ਕਾਰ ਹੋਈ ਬਰਾਮਦ
Gurdaspur News in Punjabi : ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਅੱਜ ਪ੍ਰੈਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ "ਯੁੱਧ ਨਸ਼ੇ ਦੇ ਵਿਰੁੱਧ" ਤਹਿਤ ਟੀ-ਪੁਆਇੰਟ ਕਲਾਨੌਰ, ਬਿਜਲੀ ਘਰ ਨੇੜੇ ਨਾਕੇ ਬੰਦੀ ਦੌਰਾਨ ਪਿੰਡ ਹਰੀਮਾਬਾਦ ਵੱਲੋਂ ਇੱਕ ਗੱਡੀ ਸਿਵਿਫਟ ਵੀ.ਡੀ.ਆਈ ਰੰਗ ਚਿੱਟਾ, ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਨੂੰ ਰੁਕਣ ਦੀ ਇਸ਼ਾਰਾ ਕੀਤਾ, ਜਿਸ ਨੇ ਕਾਰ ਰੋਕਣ ਦੀ ਬਜਾਏ ਕਾਰ ਭਜਾ ਲਈ, ਜਿਸ ਨੂੰ ਨਾਕੇ ’ਤੇ ਲੱਗੇ ਬੈਰੀਕੇਟਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ।
ਕਾਰ ਚਾਲਕ ਚਰਨਜੀਤ ਸਿੰਘ ਉਰਫ਼ ਚੰਨਾ ਪੁੱਤਰ ਫੁੰਮਣ ਸਿੰਘ ਵਾਸੀ ਹਰੀਮਾਬਾਦ ਥਾਣਾ ਕੋਟਲੀ ਸੂਰਤ ਮੱਲੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 532 ਗ੍ਰਾਮ ਹੈਰੋਇਨ ਸਮੇਤ ਮਾਰੂਤੀ ਸਵਿਫ਼ਟ ਕਾਰ ਬਰਾਮਦ ਕੀਤੀ ਗਈ। ਜਿਸ ’ਤੇ ਚਰਨਜੀਤ ਸਿੰਘ ਉਰਫ਼ ਚੰਨਾ ਪੁੱਤਰ ਫੁੰਮਣ ਸਿੰਘ ਵਾਸੀ ਹਰੀਮਾਬਾਦ ਥਾਣਾ ਕੋਟਲੀ ਸੂਰਤ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਥਾਣਾ ਕਲਾਨੌਰ ਦਰਜ ਰਜਿਸਟਰ ਕੀਤਾ ਗਿਆ ਹੈ।
(For more news apart from Gurdaspur police got a big success, arrested person with 532 grams heroin News in Punjabi, stay tuned to Rozana Spokesman)