Sangrur Murder News: ਸੰਗਰੂਰ ਵਿੱਚ ਦੋਸਤ ਨੇ ਦੋਸਤ ਦਾ ਕੀਤਾ ਕਤਲ, ਜਾਣੋ ਪੂਰਾ ਵੇਰਵਾ
Published : Mar 2, 2025, 10:01 pm IST
Updated : Mar 2, 2025, 10:01 pm IST
SHARE ARTICLE
Sangrur Murder News: Friend murdered friend in Sangrur, know full details
Sangrur Murder News: Friend murdered friend in Sangrur, know full details

ਦੋਸਤ ਨੇ ਦੋਸਤ ਨੰ ਮਾਰ ਕੇ ਸੋਈਆ ਰੋਡ ਸੁਨਾਮ ਵਿਖੇ ਕਨਾਲੇ ਵਿੱਚ ਸੁੱਟ ਦਿੱਤਾ

Sangrur Murder News: ਸੰਗਰੂਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੋਸਤ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਹੈ। ਦੋਸਤ ਨੇ ਆਪਣੇ ਦੋਸਤ ਦੇ ਕਤਲ ਕਾਰਨ ਲੱਗੇ ਦਿਲ ਨੂੰ ਦਹਿਲਾਉਣ ਵਾਲਾ ਕਾਰਾ ਕੀਤਾ ਹੈ। ਦੋਸਤ ਨੇ ਦੋਸਤ ਨੰ ਮਾਰ ਕੇ ਸੋਈਆ ਰੋਡ ਸੁਨਾਮ ਵਿਖੇ ਕਨਾਲੇ ਵਿੱਚ ਸੁੱਟ ਦਿੱਤਾ। ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕਾ ਦੇਖਣ ਲਈ ਪਹੁੰਚ ਗਈ।

ਅਪਰਾਧੀ ਪਰਵਾਸੀ ਅਜੇ ਕੁਮਾਰ ਦੀ ਰਾਕੇਸ਼ ਕੁਮਾਰ ਨਾਲ ਪਿਛਲੇ ਪੰਜ ਸਾਲ ਤੋਂ ਦੋਸਤੀ ਸੀ ਅਤੇ ਭਵਾਨੀਗੜ੍ਹ ਦੀ ਇੱਕ ਫੈਕਟਰੀ  ਵਿੱਚ ਕੰਮ ਕਰ ਰਿਹਾ ਸੀ। 18 ਤਰੀਕ ਨੂੰ ਰਾਕੇਸ਼ ਕੁਮਾਰ ਦਾ ਫੋਨ ਨਹੀਂ ਮਿਲਿਆ ਜਿਸ ਤੋਂ ਬਾਅਦ 25 ਤਾਰੀਕ ਨੂੰ ਸੰਗਰੂਰ ਦੇ ਥਾਣਾ ਸਿਟੀ ਵਿਖੇ ਰਾਕੇਸ਼ ਕੁਮਾਰ ਦੇ ਭਰਾ ਵੱਲੋਂ ਗੁਮਸ਼ੁਦਾ ਦੀ ਰਿਪੋਰਟ ਲਿਖਾਈ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ।

ਪੁੱਛਗਿੱਛ ਕਰਨ ਤੋਂ ਬਾਅਦ ਅਜੇ ਕੁਮਾਰ ਨੇ ਆਪਣਾ ਅਪਰਾਧ ਕਬੂਲ ਲਿਆ ਹੈ ਅਤੇ ਉਸ ਨੇ ਦੱਸਿਆ ਕਿਉਸਨੇ ਹੀ ਆਪਣੇ ਦੋਸਤ ਰਾਕੇਸ਼ ਕੁਮਾਰ ਨੂੰ ਕਟਾਰ ਨਾਲ ਮੌਤ ਦੇ ਘਾਟ ਉਤਾਰਿਆ ਹੈ। ਉੱਥੇ ਹੀ ਪੁਲਿਸ ਮੁਕਦਮਾ 44 ਦਰਜ ਕਰ ਅਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਦੇ ਦੱਸਣ ਤੇ ਸੋਹੀਆਂ ਰੋਡ ਤੋਂ ਰਾਕੇਸ਼ ਕੁਮਾਰ ਦਾ ਸਿਰ ਬਰਾਮਦ ਕੀਤਾ ਗਿਆ ਜੋ ਕਿ ਉਸਨੇ ਨਾਲੇ ਵਿੱਚ ਸੁੱਟਿਆ ਹੋਇਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement