10ਵੀਂ ਜਮਾਤ ਦੀ ਸੀ.ਡੀ. ਪਟਿਆਲਾ 'ਚ ਸਥਿਤ ਬਲਾਈਂਡ ਸਕੂਲ ਨੂੰ ਭੇਂਟ
Published : Jul 30, 2017, 5:09 pm IST
Updated : Apr 2, 2018, 1:19 pm IST
SHARE ARTICLE
CD
CD

ਇਥੇ ਦੀ ਸੁਹਿਰਦ ਸੰਸਥਾ ਪੰਜਾਬੀ ਹੈਲਪ ਲਾਈਨ ਜੋ ਕਿ ਪਿਛਲੇ ਦਹਾਕੇ ਤੋਂ ਵੱਧ ਸਮੇਂ ਤੋਂ ਕੌਮੀ ਰਾਜਧਾਨੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲਗੀ ਹੋਈ ਹੈ

 

ਨਵੀਂ ਦਿੱਲੀ, 30 ਜੁਲਾਈ (ਸੁਖਰਾਜ ਸਿੰਘ): ਇਥੇ ਦੀ ਸੁਹਿਰਦ ਸੰਸਥਾ ਪੰਜਾਬੀ ਹੈਲਪ ਲਾਈਨ ਜੋ ਕਿ ਪਿਛਲੇ ਦਹਾਕੇ ਤੋਂ ਵੱਧ ਸਮੇਂ ਤੋਂ ਕੌਮੀ ਰਾਜਧਾਨੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲਗੀ ਹੋਈ ਹੈ।ਹੈਲਪ ਲਾਈਨ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸੀ.ਬੀ.ਐਸ.ਈ ਦੀ 10ਵੀਂ ਤੇ 12ਵੀਂ ਜਮਾਤ ਵਿਚ ਵਧ ਤੋਂ ਵਧ ਪੰਜਾਬੀ ਵਿਸ਼ਾ ਲੈਣ ਲਈ ਸਮੇਂ-ਸਮੇਂ ਤੇ ਉਤਸਾਹਿਤ ਕੀਤਾ ਜਾਂਦਾ ਹੈ। ਜਿਸ ਸਦਕਾ ਹੁਣ ਤਕ ਸੈਂਕੜੇ ਵਿਦਿਆਰਥੀ ਇਸ ਸੰਸਥਾ ਦੀ ਪ੍ਰੇਰਨਾ ਨਾਲ ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਵਿਸ਼ਾ ਪੜ੍ਹਨ ਲਈ ਬਹੁਗਿਣਤੀ ਵਿਚ ਅਗੇ ਆ ਰਹੇ ਹਨ।
   ਸੀ.ਬੀ.ਐਸ.ਈ ਵਲੋਂ ਅਗਲੇ ਵਰ੍ਹੇ ਤੋਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਇਸ ਦੇ ਮੱਦੇਨਜਰ ਬੋਰਡ ਵਲੋਂ ਪੰਜਾਬੀ ਵਿਸ਼ੇ ਦੇ ਸਮੁੱਚੇ ਸਲੇਬਸ ਵਿਚ ਕਾਫੀ ਬਦਲਾਉ ਕੀਤੇ ਗਏ ਹਨ ਤੇ ਕਈ ਨਵੇਂ ਉਪ ਵਿਸ਼ੇ ਜੋੜੇ ਗਏ ਹਨ। ਇਨ੍ਹਾਂ ਗੱਲਾਂ ਨੂੰ ਸਨਮੁਖ ਰਖਦੇ ਹੋਏ ਹੈਲਪ ਲਾਈਨ ਦੇ ਸੰਚਾਲਕਾਂ ਪ੍ਰਕਾਸ਼ ਸਿੰਘ ਗਿੱਲ, ਜਸਵਿੰਦਰ ਕੌਰ, ਸੁਰਿੰਦਰਪਾਲ ਸਿੰਘ, ਮਹਿੰਰਦਪਾਲ ਮੁੰਜਾਲ, ਸੁਨੀਲ ਕੁਮਾਰ ਬੇਦੀ ਅਤੇ ਡਾ. ਇੰਦਰਪ੍ਰੀਤ ਕੌਰ ਵਲੋਂ ਸਾਹਿਤਕ ਕਿਰਨਾਂ ਅਤੇ ਸਾਹਿਤਕ ਰੰਗ ਪੁਸਤਕਾਂ ਦੇ ਨਾਲ ਨਾਲ ਵਿਆਕਰਣ ਅਤੇ ਨਵੇਂ ਉਪ ਵਿਸ਼ੇ ਦੀ ਆਡੀਓ ਸੀ.ਡੀ ਨੂੰ ਤਿਆਰ ਕਰਵਾਇਆ ਗਿਆ ਹੈ। ਜਿਸ ਵਿਚ ਸਮੁਚੇ ਸਿਲੇਬਸ ਨੂੰ ਛੋਟੇ ਛੋਟੇ ਹਿੱਸਿਆਂ ਵਿਚ ਵੰਡਿਆ ਗਿਆ ਹੈ ਤਾਂ ਕਿ ਵਿਦਿਆਰਥੀ ਆਡੀਓ ਨੂੰ ਸੁਣ ਕੇ ਚੰਗੇ ਢੰਗ ਨਾਲ ਆਪਣੀ ਤਿਆਰੀ ਕਰ ਸਕਣ। ਸੰਸਥਾ ਦੇ ਇਸ ਉਪਰਾਲੇ ਲਈ 'ਸੋਸਾਇਟੀ ਫਾਰ ਵੈਲਫੇਅਰ ਆਫ ਦਾ ਹੈਂਡੀਕੈਪਟਡ ਰਜਿ., ਪਟਿਆਲਾ, ਪੰਜਾਬ' ਵਲੋਂ ਚਲਾਏ ਜਾ ਰਹੇ 'ਪਟਿਆਲਾ ਸਕੂਲ ਫਾਰ ਡੀਫ', ਪਟਿਆਲਾ ਸਕੂਲ ਫਾਰ ਬਲਾਇੰਡ, ਪਟਿਆਲਾ ਸਕੂਲ ਫਾਰ ਬਲਾਇੰਡ ਡੀਫ ਬਲਾਇੰਡ' ਦੇ ਰੈਜੀਡੈਂਸ਼ਲ ਸਕੂਲ ਨਾਲ ਸਬੰਧਤ ਅਸ਼ਵਨੀ ਕੁਮਾਰ ਵਲੋਂ ਸੰਸਥਾ ਦੇ ਆਗੂਆਂ ਨਾਲ ਨਿਜੀ ਤੌਰ 'ਤੇ ਸੰਪਰਕ ਕੀਤਾ ਗਿਆ ਤੇ ਇ੍ਹਨਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਸੰਸਥਾ ਦੀ ਬਣਾਈ ਹੋਈ ਆਡੀਓ ਸੀ.ਡੀ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਬਲਾਇੰਡ ਸਕੂਲ ਵਿਚ 350 ਦੇ ਕਰੀਬ ਵਿਦਿਆਰਥੀ ਸਿਖਿਆ ਹਾਸਲ ਕਰ ਰਹੇ ਹਨ। ਪੰਜਾਬੀ ਹੈਲਪ ਲਾਈਨ ਇਹ ਸੀਡੀ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਤਿਆਰ ਕਰਕੇ ਸੈਂਕੜੇ ਦੀ ਗਿਣਤੀ ਵਿਚ ਵਿਦਿਆਰਥੀਆਂ ਤੇ ਅਧਿਆਪਕ ਤਕ ਪਹੁੰਚਾ ਚੁਕੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement