ਕੋਵਿਡ-19 : 2021 'ਚ ਪਹਿਲੀ ਵਾਰ ਇਕ ਦਿਨ 'ਚ ਸੱਭ ਤੋਂ ਵੱਧ 72,330 ਮਾਮਲੇ
Published : Apr 2, 2021, 7:16 am IST
Updated : Apr 2, 2021, 7:16 am IST
SHARE ARTICLE
image
image

ਕੋਵਿਡ-19 : 2021 'ਚ ਪਹਿਲੀ ਵਾਰ ਇਕ ਦਿਨ 'ਚ ਸੱਭ ਤੋਂ ਵੱਧ 72,330 ਮਾਮਲੇ


ਨਵੀਂ ਦਿੱਲੀ, 1 ਅਪ੍ਰੈਲ : ਦੇਸ਼ 'ਚ ਇਸ ਸਾਲ 2021 ਵਿਚ ਵੀਰਵਾਰ 31 ਮਾਰਚ ਨੂੰ  ਸੱਭ ਤੋਂ ਜ਼ਿਆਦਾ 72,330 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ | ਇਸ ਸਾਲ ਪਹਿਲੀ ਵਾਰ ਇਕ ਦਿਨ 'ਚ ਇੰਨੀ ਵੱਡੀ ਗਿਣਤੀ 'ਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ | ਹੁਣ ਤਕ ਕੁਲ ਮਾਮਲਿਆਂ ਦੀ ਗਿਣਤੀ 1,22,21,665 ਹੋ ਗਈ ਹੈ | ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 459 ਹੋਰ ਮੌਤਾਂ ਨਾਲ ਹੁਣ ਤਕ ਕੋਰੋਨਾ ਦੀ ਲਪੇਟ 'ਚ ਆ ਕੇ 1,62,927 ਲੋਕ ਦਮ ਤੋੜ ਚੁੱਕੇ ਹਨ | ਅੰਕੜਿਆਂ ਮੁਤਾਬਕ ਲਾਗ ਦੇ ਮਾਮਲਿਆਂ 'ਚ ਲਗਾਤਾਰ 22ਵੇਂ ਦਿਨ ਵਾਧਾ ਜਾਰੀ ਰਿਹਾ | ਇਸ ਕਾਰਨ ਮਾਮਲਿਆਂ ਦੀ ਗਿਣਤੀ ਵਧ ਕੇ 5,84,055 ਹੋ ਗਈ ਹੈ | ਇਹ ਕੁਲ ਪੀੜਤਾਂ ਦਾ 4.78 ਫ਼ੀ ਸਦੀ ਹੈ | ਠੀਕ ਹੋਣ ਦੀ ਦਰ ਘਟ ਕੇ 93.89 ਫ਼ੀ ਸਦੀ ਹੋ ਗਈ ਹੈ | ਇਸ ਸਾਲ 12 ਫ਼ਰਵਰੀ ਨੂੰ  1,35,926 ਸਰਗਰਮ ਮਾਮਲੇ ਸਨ ਜੋ ਕੁਲ ਪੀੜਤਾਂ ਦਾ 1.25 ਫ਼ੀ ਸਦੀ ਸਨ |           (ਏਜੰਸੀ)            
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement