
ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿਚ ਕਟੌਤੀ ਦਾ ਫ਼ੈਸਲਾ ਲਿਆ ਵਾਪਸ
ਦਰਾਂ ਵਿਚ ਕਟੌਤੀ ਦੇ ਇਕ ਦਿਨ ਬਾਅਦ ਵਿਧਾਨ ਸਭਾ ਚੋਣਾਂ ਦੀ ਆਈ ਯਾਦ
ਨਵੀਂ ਦਿੱਲੀ, 1 ਅਪ੍ਰੈਲ : ਵਿੱਤ ਮੰਤਰੀ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਪੀਪੀਐਫ਼ ਅਤੇ ਐਨਐਸਸੀ ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ 'ਚ ਕੀਤੀ ਗਈ ਵੱਡੀ ਕਟੌਤੀ ਵਾਪਸ ਲਏਗੀ ਅਤੇ ਕਿਹਾ ਕਿ ਅਜਿਹਾ ਗ਼ਲਤੀ ਨਾਲ ਹੋ ਗਿਆ ਸੀ | ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਪਛਮੀ ਬੰਗਾਲ, ਅਸਾਮ ਅਤੇ ਤਿੰਨ ਹੋਰ ਰਾਜਾਂ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਲਈ ਵਿਆਜ ਦਰਾਂ 'ਚ ਕਟੌਤੀ ਦਾ ਫ਼ੈਸਲਾ ਵਾਪਸ ਲਿਆ ਗਿਆ |
ਛੋਟੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਝਟਕਾ ਦਿੰਦੇ ਹੋਏ ਸਰਕਾਰ ਨੇ ਬੁਧਵਾਰ ਨੂੰ ਪੀਪੀਐਫ਼ ਅਤੇ ਐਨਐਸਸੀ ਸਮੇਤ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰਾਂ 'ਚ 1.1 ਫ਼ੀ ਸਦੀ ਤਕ ਦੀ ਕਟੌਤੀ ਕੀਤੀ ਸੀ | ਇਸ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਇਹ ਫ਼ੈਸਲਾ ਉਸ ਸਮੇਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ, ਜਦੋਂ ਪਛਮੀ ਬੰਗਾਲ 'ਚ ਦੂਜੇ ਗੇੜ੍ਹ ਦੀ ਵੋਟਿੰਗ ਹੋ ਰਹੀ ਹੈ | ਵੀਰਵਾਰ ਨੂੰ ਹੀ ਨੰਦੀਗ੍ਰਾਮ ਸੀਟ 'ਤੇ ਵੀ ਵੋਟਿੰਗ ਹੋਈ ਜਿਥੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ |
ਸੀਤਰਾਮਨ ਨੇ ਵੀਰਵਾਰ ਸਵੇਰੇ ਟਵੀਟ ਕੀਤਾ, ''ਭਾਰਤ ਸਰਕਾਰ ਦੀਆਂ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਉਹ ਹੀ ਰਹੇਗੀ ਜੋ 2020-21 ਦੀ ਅੰਤਮ ਤਿਮਾਹੀ ਵਿਚ ਸੀ, ਯਾਨੀ ਜੋ ਦਰਾਂ ਮਾਰimageਚ 2021 ਤਕ ਸਨ | ਪਹਿਲਾਂ ਦਿਤਾ ਗਿਆ ਆਦੇਸ਼ ਵਾਪਸ ਲਿਆ ਜਾਵੇਗਾ |'' (ਪੀ.ਟੀ.ਆਈ)