
ਦੀਪ ਸਿੱਧੂ ਨੂੰ ਨਹੀਂ ਮਿਲੀ ਰਾਹਤ, ਜਮਾਨਤ ਪਟੀਸ਼ਨ 'ਤੇ ਹੁਣ 8 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ, 1 ਅਪ੍ਰੈਲ : ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਅਭਿਨੇਤਾ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਵੀਰਵਾਰ ਨੂੰ ਸੁਣਵਾਈ ਕੀਤੀ | ਕੋਰਟ ਨੇ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 8 ਅਪ੍ਰੈਲ ਤਕ ਟਾਲ ਦਿਤੀ ਹੈ | ਜ਼ਿਕਰਯੋਗ ਹੈ ਕਿ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਅਭਿਨੇਤਾ ਦੀਪ ਸਿੱਧੂ ਦੀ ਅਰਜ਼ੀ 'ਤੇ ਬੁਧਵਾਰ ਨੂੰ ਹੋਣ ਵਾਲੀ ਸੁਣਵਾਈ ਟਾਲ ਦਿਤੀ ਸੀ | (ਏਜੰਸੀ)