
ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲਿਆ
ਜੰਮੂ/ਚੰਡੀਗੜ੍ਹ, 1 ਅਪ੍ਰੈਲ (ਸਰਬਜੀਤ ਸਿੰਘ/ਤਰੁਣ ਭਜਨੀ) : ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅਜ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲ ਲਿਆ | ਇਸ ਨਾਲ ਹੀ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਕਮਾਂਡ ਹੈਡਕੁਆਰਟਰ ਵਿਖੇ 'ਵੀਰ ਸਮਿ੍ਤੀ' ਵਿਖੇ ਪਛਮੀ ਕਮਾਂਡ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ | ਜਨਰਲ ਮਨਜਿੰਦਰ ਸਿੰਘ ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ | ਜਨਰਲ ਨੂੰ 20 ਦਸੰਬਰ 1986 ਨੂੰ 19 ਮੈਡਰਾਸ ਰੈਜੀਮੈਂਟ ਵਿਚ ਨਿਯੁਕਤ ਕੀਤਾ ਗਿਆ ਸੀ | 34 ਸਾਲਾਂ ਤੋਂ ਵੀ ਵੱਧ ਸਮੇਂ ਦੇ ਕਾਰਜਕਾਲ ਵਿਚ ਜਨਰਲ ਨੇ ਵੱਖ ਵੱਖ ਸੰਵੇਦਨਸ਼ੀਲ ਖੇਤਰਾਂ ਵਿਚ ਮਹੱਤਵਪੂਰਨ ਸਥਾਨਾਂ ਉਪਰ ਅਪਣੀ ਡਿਊਟੀ ਨਿਭਾਈ | ਉਨ੍ਹਾਂ ਜੰਮੂ-ਕਸਮੀਰ ਦੇ ਇਕ ਅਤਿਵਾਦ ਵਿਰੋਧੀ ਵਾਤਾਵਰਣ ਵਿਚ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ | ਅਪਣੀ ਸੇਵਾ ਦੌਰਾਨ, ਜਨਰਲ ਭੂਟਾਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਅਤੇ ਇੰਡੀਅਨ ਮਿਲਟਰੀ ਟ੍ਰੇਨਿੰਗ ਟੀਮ ਵਿਚ ਇੰਸਟ੍ਰਕਟਰ ਰਹੇ ਹਨ | ਜਨਰਲ ਮਨਜਿੰਦਰ ਸਿੰਘ ਨੇ ਵੱਖ-ਵੱਖ ਵਕਾਰੀ ਕੋਰਸਾਂ ਜਿਵੇਂ ਕਿ ਡਿਫੈਂਸ ਸਰਵਿਸਿਜ ਸਟਾਫ ਕਾਲਜ, ਹਾਇਰ ਕਮਾਂimageਡ ਵਿਚ ਸਾਮਲ ਹੋਏ | ਜਨਰਲ ਨੂੰ ਥਾਈਲੈਂਡ ਵਿਖੇ ਨੈਸ਼ਨਲ ਡਿਫੈਂਸ ਕਾਲਜ ਵਿਚ ਜਾਣ ਦਾ ਸਨਮਾਨ ਵੀ ਪ੍ਰਾਪਤ ਹੋਇਆ |