‘ਸਪੋਕਸਮੈਨ’ ਨੇ ਹਮੇਸ਼ਾ ਨਿਡਰਤਾ ਨਾਲ ਚੁਕੇ ਨੇ ਸਮਾਜ ਤੇ ਕੌਮ ਦੇ ਮੁੱਦੇ : ਬੀਹਲਾ, ਦੁੱਗਲ
Published : Apr 2, 2021, 12:27 am IST
Updated : Apr 2, 2021, 12:27 am IST
SHARE ARTICLE
image
image

‘ਸਪੋਕਸਮੈਨ’ ਨੇ ਹਮੇਸ਼ਾ ਨਿਡਰਤਾ ਨਾਲ ਚੁਕੇ ਨੇ ਸਮਾਜ ਤੇ ਕੌਮ ਦੇ ਮੁੱਦੇ : ਬੀਹਲਾ, ਦੁੱਗਲ

ਬਰਨਾਲਾ, 1 ਅਪ੍ਰੈਲ (ਹਰਜਿੰਦਰ ਸਿੰਘ ਪੱਪੂ) : ਤਕਰੀਬਨ 6 ਦਹਾਕੇ ਪਹਿਲਾਂ ਲੋਕਾਂ ਦੀ ਕਚਹਿਰੀ ਵਿਚ ਪੰਜਾਬੀ ਰਸਾਲਾ ਪੇਸ਼ ਕਰਨ ਵਾਲੇ ਸ. ਜੋਗਿੰਦਰ ਸਿੰਘ ਵਲੋਂ ਜਦੋਂ 2005 ’ਚ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ੁਰੂ ਕੀਤਾ ਤਾਂ ਲੋਕਾਂ ਨੇ ਅਖ਼ਬਾਰ ਨੂੰ ਪਲਕਾਂ ’ਤੇ ਬਿਠਾ ਲਿਆ। ਸਮਾਜਕ ਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਚੁੱਕਣ ਵਾਲਾ ‘ਸਪੋਕਸਮੈਨ ਪ੍ਰਵਾਰ’ ਵਧਾਈ ਦਾ ਪਾਤਰ ਬਣ ਚੁੱਕਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਤੇ ਯੂਥ ਵਿੰਗ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਜਿਹੜਾ ਅਖ਼ਬਾਰ ਜਾਂ ਟੀ.ਵੀ ਚੈਨਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਸਰਕਾਰ ਤਕ ਪਹੁੰਚਾਉਂਦਾ ਹੈ ਲੋਕ ਉਸ ਨੂੰ ਵਧ ਕੇ ਪਿਆਰ ਤੇ ਸਤਿਕਾਰ ਦਿੰਦੇ ਹਨ ਜਦਕਿ ਸਪੋਕਸਮੈਨ ਨੇ ਤਾਂ ਲੋਕ ਮੁੱਦੇ ਚੁਕਣ ਸਮੇਤ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। 
ਉਨ੍ਹਾਂ ਕਿਹਾ ਕਿ ਸਪੋਕਸਮੈਨ ਪ੍ਰਵਾਰ ਵਲੋਂ ਬਣਾਏ ਜਾ ਰਹੇ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਵਲੋਂ ਸਹਿਯੋਗ ਕਰਨਾ ਚਾਹੀਦਾ ਹੈ ਤਾਕਿ ਬਣ ਰਿਹਾ ਦਰ ਦੁਨੀਆਂ ’ਚ ਇਕ ਮਿਸਾਲ ਬਣ ਸਕੇ। ਅਖ਼ੀਰ ’ਚ ਸ. ਜੋਗਿੰਦਰ ਸਿੰਘ ਤੇ ਸਮੁੱਚੇ ਸਪੋਕਸਮੈਨ ਪਰਵਾਰ ਨੂੰ ਵਧਾਈ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਪੋਕਸਮੈਨ ਪ੍ਰਵਾਰ ਹਮੇਸ਼ਾ ਸੱਚ ਤੇ ਪਹਿਰਾ ਦਿੰਦਾ ਹੋਇਆ ਸੱਚ ਦੀ ਆਵਾਜ਼ ਬਣਿਆ ਰਹੇ ਇਹ ਹੀ ਕਾਮਨਾ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement