
ਖਹਿਰਾ ਦੇ ਬੈਂਕ ਖਾਤੇ ’ਚ 84 ਲੱਖ ਰੂਪਏ ਨਕਦ ਜਮਾਂ ਕਰਵਾਏ ਗਏ ਹਨ।
ਚੰਡੀਗੜ੍ਹ: ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੋ ’ਆਪ’ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਹਾਈ ਕੋਰਟ ਵਿਚ ਜਵਾਬ ਦਾਖ਼ਲ ਕਰ ਕੇ ਉਨ੍ਹਾਂ ਵਿਰੁਧ ਈ. ਡੀ. ਦੇ ਜਵਾਬ ਵਿਚ ਲਗਾਏ ਦੋਸ਼ ਸਿਰੇ ਤੋਂ ਨਕਾਰ ਦਿੱਤੇ ਹਨ। ਖਹਿਰਾ ਨੇ ਇਕ ਵਾਰ ਫੇਰ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਖਿਲਾਫ ਇਹ ਪੂਰੀ ਕਾੱਰਵਾਈ ਰਾਾਜਸੀ ਰੰਜਸ਼ ਅਤੇ ਪੀਐਮਐਲਏ ਐਕਟ ਜੀ ਉਲੰਘਣਾ ਕਰਕੇ ਕੀਤੀ ਗਈ ਹੈ।
Sukhpal Khaira
ਈ. ਡੀ. ਨੇ ਇਲਜ਼ਾਮ ਲਗਾਇਆ ਸੀ ਦੀ ਖਹਿਰਾ ਦੇ ਬੈਂਕ ਖਾਤੇ ’ਚ 84 ਲੱਖ ਰੂਪਏ ਨਕਦ ਜਮਾਂ ਕਰਵਾਏ ਗਏ ਹਨ। ਇਸ ਉੱਤੇ ਖਹਿਰਾ ਨੇ ਆਪਣੇ ਜਵਾਬ ’ਚ ਕਿਹਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਨਾਮ ਟੈਕਸ ਦੇ ਰਹੇ ਹਨ ਅਤੇ ਰਿਟਰਨ ਭਰਦੇ ਰਹੇ ਹਨ ਅਤੇ ਉਸ ਵਿਚ ਉਹ ਸਾਰੇ ਜਾਣਕਾਰੀਆਂ ਦਿੰਦੇ ਰਹੇ ਹਨ। ਇਸ ਉੱਤੇ ਜੇਕਰ ਕੋਈ ਸਵਾਲ ਪੁੱਛੇ ਜਾਣੇ ਹਨ ਤਾਂ ਉਹ ਇਨਾਮ ਟੈਕਸ ਵਿਭਾਗ ਪੂਛ ਸਕਦਾ ਹੈ।
Enforcement Directorate
ਖਹਿਰਾ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਸੁਪ੍ਰੀਮ ਕੋਰਟ ਨੇ 31 ਦਿਸੰਬਰ 2017 ਨੂੰ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਵਿਰੁਧ ਚੱਲ ਰਹੇ ਕੇਸ ਉੱਤੇ ਰੋਕ ਲਗਾ ਦਿੱਤੀ ਸੀ , ਤਾਂ ਹੁਣ ਕਿਵੇਂ ਇਸ ਕੇਸ ਵਿੱਚ ਉਨ੍ਹਾਂ ਦੇ ਖਿਲਾਫ ਅੱਗੇ ਕਾੱਰਵਾਈ ਕੀਤੀ ਜਾ ਰਹੀ ਹੈ । ਖਹਿਰਾ ਨੇ ਉਨ੍ਹਾਂ ਉੱਤੇ ਈ . ਡੀ . ਦੁਆਰਾ ਲਗਾਏ ਗਏ ਸਾਰੇ ਆਰੋਪਾਂ ਨੂੰ ਖ਼ਾਰਜ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਚੱਲ ਰਹੇ ਇਸ ਮਾਮਲੇ ਵਿਚ ਰਾਹਤ ਦਿਤੇ ਜਾਣ ਦੀ ਹਾਈਕੋਰਟ ਵਲੋਂ ਮੰਗ ਕੀਤੀ ਹੈ। ਹਾਈ ਕੋਰਟ ਨੇ ਇਸ ਜਵਾਬ ਨੂੰ ਰਿਕਾਰਡ ਵਿੱਚ ਲੈਂਦੇ ਹੋਏ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ।