
ADGP ਲਾਅ ਐਂਡ ਆਰਡਰ ਦੇ SSPs ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿਚ ਅਪਣੇ-ਆਪਣੇ ਇਲਾਕਿਆਂ ਵਿਚ ਸਖ਼ਤੀ ਨਾਲ ਨਿਗਾਹ ਰੱਖੀ ਜਾਵੇ
ਚੰਡੀਗੜ੍ਹ - ਪੰਜਾਬ 'ਚ ਹੁਣ ਲੱਚਰ, ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤ ਨਹੀਂ ਵੱਜਣਗੇ। ADGP ਲਾਅ ਐਂਡ ਆਰਡਰ ਦੇ SSPs ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿਚ ਅਪਣੇ-ਆਪਣੇ ਇਲਾਕਿਆਂ ਵਿਚ ਸਖ਼ਤੀ ਨਾਲ ਨਿਗਾਹ ਰੱਖੀ ਜਾਵੇ ਕਿ ਕਿਤੇ ਵੀ ਲੱਚਰ ਗੀਤ ਨਾ ਚੱਲਣ। ਪੰਜਾਬ ਵਿਚ ਇਹਨਾਂ ਗੀਤਾਂ 'ਤੇ ਹੁਣ ਪੂਰੀ ਤਰ੍ਹਾਂ ਪਾਬੰਧੀ ਲਗਾਈ ਗਈ ਹੈ।
ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਧਿਆਨ ਰੱਖਿਆ ਜਾਵੇ ਕਿ ਇਸ ਤਰ੍ਹਾਂ ਦੇ ਗੀਤ ਕਿਸੇ ਵੀ ਪ੍ਰੋਗਰਾਮ ਦੌਰਾਨ ਡੀਜਿਆਂ 'ਤੇ ਨਾ ਚੱਲਣ।
ਦੱਸ ਦਈਏ ਕਿ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਪਿਛਲੇ ਲੰਬੇ ਸਮੇਂ ਤੋਂ ਇਹ ਅਪੀਲ ਕਰ ਰਹੇ ਸਨ ਕਿ ਅਜਿਹੇ ਗੀਤ ਪੰਜਾਬ ਵਿਚ ਬੰਦ ਕੀਤੇ ਜਾਣ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਇਸ ਮੰਗ ਨੂੰ ਬੂਰ ਪੈ ਗਿਆ ਹੈ ਤੇ ADGP ਲਾਅ ਐਂਡ ਆਰਡਰ ਨੇ ਸਾਰੇ ਜ਼ਿਲ੍ਹਿਆ ਦੇ SSPs ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਆਪੋ-ਆਪਣੇ ਜ਼ਿਲ੍ਹਿਆ ਵਿਚ ਕਰੜੀ ਨਜ਼ਰ ਰੱਖਣ ਕਿ ਅਜਿਹੇ ਗੀਤ ਕਿਸੇ ਵੀ ਇਲਾਕੇ ਵਿਚ ਨਾ ਚੱਲਣ।