ਪਾਕਿਸਤਾਨ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ-ਦੀਦਾਰਿਆਂ ਲਈ ਖੋਲ੍ਹਿਆ ਗੁਰਦੁਆਰਾ ਚੋਆ ਸਾਹਿਬ
Published : Apr 2, 2022, 12:23 am IST
Updated : Apr 2, 2022, 12:23 am IST
SHARE ARTICLE
image
image

ਪਾਕਿਸਤਾਨ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ-ਦੀਦਾਰਿਆਂ ਲਈ ਖੋਲ੍ਹਿਆ ਗੁਰਦੁਆਰਾ ਚੋਆ ਸਾਹਿਬ

ਅੰਮ੍ਰਿਤਸਰ, 1 ਅਪ੍ਰੈਲ (ਬਹੋੜੂ) : ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਆ ਸਾਹਿਬ ਜੇਹਲਮ ਅੱਜ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਖੋਲ੍ਹ ਦਿਤਾ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਚੋਆ ਸਾਹਿਬ ਜੇਹਲਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਨਾਲ ਸਿੱਧ ਗੋਸ਼ਟੀ ਕਰਦੇ ਹੋਏ ਇਸ ਅਸਥਾਨ ’ਤੇ ਰੁਕੇ ਸਨ, ਜਿਥੇ ਉਸ ਸਮੇਂ ਸਥਾਨਕ ਲੋਕਾਂ ਨੇ ਬਹੁਤ ਵੱਡੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਫਰਿਆਦ ਕੀਤੀ ਸੀ। ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਥੇ ਚੋਆ ਪਾਣੀ ਵਗਾਇਆ। ਅੱਜ ਵੀ ਇਸ ਅਸਥਾਨ ’ਤੇ ਪੁਰਾਤਨ ਸਰੋਵਰ ਮੌਜੂਦ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਔਕਾਫ਼ ਬੋਰਡ ਨੇ ਸਾਂਝੇ ਤੌਰ ’ਤੇ ਪਿਛਲੇ ਲੰਮੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਕਾਰਸੇਵਾ ਨੂੰ ਮੁਕੰਮਲ ਕਰ ਕੇ ਅੱਜ ਪਾਕਿਸਤਾਨੀ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਖੋਲ੍ਹ ਦਿਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਮੈਂਬਰ ਵਿਕਾਸ ਸਿੰਘ ਮੈਂਬਰ ਸਾਗਰ ਸਿੰਘ ਸਿੰਘ ਮੈਂਬਰ ਡਾ ਮਾਹੀਪਾਲ ਸਿੰਘ ਨੇ ਸਾਂਝੇ ਤੌਰ ’ਤੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਅੱਜ ਉਦਘਾਟਨੀ ਸਮਾਰੋਹ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚੋਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਚੋਆ ਸਾਹਿਬ ਜੇਹਲਮ ਵਿਖੇ ਪੁੱਜੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਅਪਣੀ ਦੀ ਸਿੱਲ ਤੋਂ ਪਰਦਾ ਹਟਾਉਣ ਦੀ ਰਸਮ ਪਾਕਿਸਤਾਨ ਔਕਾਫ਼ ਬੋਰਡ ਦੇ ਚੇਅਰਮੈਨ ਡਾ ਆਮਿਰ ਅਹਿਮਦ, ਪ੍ਰਧਾਨ ਅਮੀਰ ਸਿੰਘ, ਵਧੀਕ ਸਕੱਤਰ ਇਮਰਾਨ ਗੌਂਦਲ ਸਮੇਤ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਅਦਾ ਕੀਤੀ ਗਈ। ਇਸ ਮੌਕੇ ਸਾਬਕਾ ਪ੍ਰਧਾਨ ਸਤਵੰਤ ਸਿੰਘ, ਮੈਂਬਰ ਇੰਦਰਜੀਤ ਸਿੰਘ ਕਰਤਾਰਪੁਰ, ਗ੍ਰੰਥੀ ਸ ਦਇਆ ਸਿੰਘ, ਗ੍ਰੰਥੀ ਸ ਬਲਵੰਤ ਸਿੰਘ, ਗ੍ਰੰਥੀ ਸ ਰਣਜੀਤ ਸਿੰਘ ਸਮੇਤ ਸਿੱਖ ਸੰਗਤਾਂ ਹਾਜ਼ਰ ਹੋਈਆਂ।
ਫ਼ੋਟੋ : ਅੰਮ੍ਰਿਤਸਰ ਏ

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement