
Haryana News: ਗੰਭੀਰ ਹਾਲਤ ਵਿਚ ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖ਼ਲ
ਹਰਿਆਣਾ ਦੇ ਕਰਨਾਲ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਤਰੀਕ 'ਤੇ ਆਏ ਇਕ ਸ਼ਖਸ ਨੂੰ ਗੋਲੀਆਂ ਮਾਰੀਆਂ ਗਈਆਂ। ਜਾਣਕਾਰੀ ਅਨੁਸਾਰ ਹੈਪੀ ਘਰੌਂਦਾ ਨਾਂ ਦਾ ਸ਼ਖਸ ਤਰੀਕ 'ਤੇ ਆਇਆ ਸੀ, ਇਸ ਦੌਰਾਨ ਅਣਪਛਾਤੇ ਬਾਈਕ ਸਵਾਰਾਂ ਨੇ ਫ਼ਾਇਰਿੰਗ ਕਰ ਦਿੱਤੀ।
ਗੋਲੀਆਂ ਲੱਗਣ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਨਜ਼ਦੀਕ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਇਹ ਵਾਰਦਾਤ ਆਪਣੇ ਆਪ ਵਿਚ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿ ਕਿਵੇਂ ਪੁਲਿਸ ਦੀ ਮੌਜੂਦਗੀ ਵਿਚ ਤਰੀਕ 'ਤੇ ਆਏ ਸ਼ਖਸ 'ਤੇ ਗੋਲੀ ਚੱਲ ਸਕਦੀ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਹੈਪੀ ਘਰੌਂਦਾ ਨਾਮਕ ਵਿਅਕਤੀ ਅਦਾਲਤ 'ਚ ਤਰੀਕ 'ਤੇ ਆਇਆ ਸੀ ਅਤੇ ਨਗਰ ਨਿਗਮ ਦੇ ਪਿੱਛੇ ਸੜਕ 'ਤੇ ਖੜ੍ਹਾ ਹੋ ਕੇ ਫਰੂਟ ਚਾਟ ਖਾ ਰਿਹਾ ਸੀ | ਇਸੇ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਨੇੜੇ ਖੜ੍ਹੇ ਗੁਰਵਿੰਦਰ ਐਡਵੋਕੇਟ ਨੂੰ ਵੀ ਗੋਲੀਆਂ ਲੱਗੀਆਂ। ਹੈਪੀ ਘਰੌਂਦਾ ਖ਼ਿਲਾਫ਼ ਦੋ ਥਾਣਿਆਂ ਵਿੱਚ ਚਾਰ ਕੇਸ ਦਰਜ ਹਨ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਹਮਲਾਵਰ ਚਾਰ ਰਾਊਂਡ ਫ਼ਾਇਰ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ