
ਜੀ.ਐਸ.ਟੀ. ਦੀ ਵਾਪਸੀ ਨਾ ਕਰਨ ਕਰਕੇ ਮੋਦੀ ਸਰਕਾਰ ਵਿਰੁਧ ਕਾਂਗਰਸੀਆਂ ਨੇ ਲਹਿਰਾਏ ਝੰਡੇ : ਹੈਰੀਮਾਨ
ਦੇਵੀਗੜ੍ਹ, 1 ਮਈ (ਅਮਨਦੀਪ ਸਿੰਘ) : ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦਾ ਜੀ.ਐਸ.ਟੀ. ਬਕਾਇਆ ਵਾਪਸ ਨਾ ਕਰਨ ਅਤੇ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ ਹਲਕਾ ਸਨੋਰ ਦੇ ਦੇਵੀਗੜ੍ਹ, ਭੁਨਰਹੇੜੀ, ਮਸੀਂਗਣ, ਅਨਾਜ ਮੰਡੀ ਦੇਵੀਗੜ੍ਹ, ਜੁਲਕਾਂ ਵਿਖੇ ਕਾਂਗਰਸੀਆਂ ਨੇ ਤਿਰੰਗੇ ਝੰਡੇ ਲਹਿਰਾ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟਾਇਆ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੇਵੀਗੜ੍ਹ ਵਿਖੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਪੰਜਾਬ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਗਈ ਹੈ ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਾਰ ਵਾਰ ਕੇਂਦਰ ਸਰਕਾਰ ਨੂੰ ਚਿੱਠੀਆਂ ਲਿੱਖ ਕੇ ਪੰਜਾਬ ਦਾ ਬਕਾਇਆ ਜੀ.ਐਸ.ਟੀ. ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਪੰਜਾਬ ਦੀ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ ਸਗੋਂ ਕਣਕ ਦੀ ਖ੍ਰੀਦ ਦੌਰਾਨ ਕੇਂਦਰੀ ਖ੍ਰੀਦ ਏਜੰਸੀ ਐਫ.ਸੀ.ਆਈ. ਵਲੋਂ ਕਣਕ ਦੇ ਸਮਰਥਨ ਮੁੱਲ 'ਚ ਕਟੋਤੀ ਕਰਕੇ ਪੰਜਾਬ ਦੇ ਕਿਸਾਨਾ ਨਾਲ ਵਿਤਕਰਾ ਕੀਤਾ ਹੈ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ ਸਕੱਤਰ ਪੰਜਾਬ ਕਾਂਗਰਸ, ਅਮਨ ਨੇਣਾ ਵਾਈਸ ਚੇਅਰਮੈਨ, ਡਾ: ਗੁਰਮੀਤ ਸਿੰਘ ਬਿੱਟੂ ਬਲਾਕ ਪ੍ਰਧਾਨ ਨੇ ਕਿਹਾ ਕਿ ਜੇਕਰ ਕੇਂਦਰ ਨੇ ਪੰਜਾਬ ਨਾਲ ਵਿਤਕਰਾ ਬੰਦ ਨਾ ਕੀਤਾ ਤਾਂ ਕਾਂਗਰਸੀ ਹੋਰ ਵੀ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਜੀਤ ਸਿੰਘ ਮੀਰਾਂਪੁਰ ਚੇਅਰਮੈਨ, ਰਮੇਸ਼ ਲਾਂਬਾ ਵਾਈਸ ਚੇਅਰਮੈਨ, ਗੁਰਮੇਲ ਸਿੰਘ ਫਰੀਦਪੁਰ, ਚੰਦਰ ਦੱਤ ਸ਼ਰਮਾ, ਮਨਿੰਦਰ ਫਰਾਂਸਵਾਲਾ, ਤਿਲਕ ਰਾਜ ਸ਼ਰਮਾ, ਹਰਬੀਰ ਸਿੰਘ ਥਿੰਦ, ਸੋਨੀ ਨਿਜ਼ਾਮਪੁਰ, ਰਿੰਕੂ ਮਿੱਤਲ, ਸ਼ੰਮੀ ਦੇਵੀਗੜ੍ਹ, ਗੁਰਜੀਤ ਸਿੰਘ ਨਿਜ਼ਾਮਪੁਰ, ਭੀਮ ਪੂਨੀਆਂ, ਸੋਨੀ ਤੇ ਗੁਰਜੀਤ ਸਿੰਘ ਕਟਖੇੜੀ ਆਦਿ ਵੀ ਮੌਜੂਦ ਸਨ।