ਸਾਬਕਾ ਵਿਧਾਇਕ ਸਿੱਧੂਨੇਸ੍ਰੀਹਜ਼ੂਰਸਾਹਿਬਤੋਂਆਏਸ਼ਰਧਾਲੂਆਂਲਈਸਰਕਾਰਵਲੋਂ ਕੀਤੇਪ੍ਰਬੰਧਾਂ'ਤੇ ਸਵਾਲ ਚੁੱਕੇ
Published : May 2, 2020, 10:13 pm IST
Updated : May 2, 2020, 10:13 pm IST
SHARE ARTICLE
image
image

ਸਾਬਕਾ ਵਿਧਾਇਕ ਸਿੱਧੂ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਸਰਕਾਰ ਵਲੋਂ ਕੀਤੇ ਪ੍ਰਬੰਧਾਂ 'ਤੇ ਸਵਾਲ ਚੁੱਕੇ

ਬਠਿੰਡਾ (ਦਿਹਾਤੀ), 2 ਮਈ (ਲੁਭਾਸ਼ ਸਿੰਗਲਾ/ਗੁਰਸੇਵਕ ਮਾਨ/ਗੁਰਪ੍ਰੀਤ ਸਿੰਘ) : ਕੋਰੋਨਾ ਲਾਕਡਾਊਨ ਦੇ ਪਹਿਲਾਂ ਤੋਂ ਹੀ ਤਖਤ ਅਬਿਚਲਨਗਰ ਨਾਂਦੇੜ (ਹਜ਼ੂਰ ਸਾਹਿਬ) ਦੇ ਦਰਸ਼ਨਾਂ ਲਈ ਗਈਆਂ ਪੰਜਾਬ ਦੀਆਂ ਸੰਗਤਾਂ ਨੂੰ ਹੁਣ ਪੰਜਾਬ ਵਾਪਿਸ ਲਿਆਂਦੇ ਜਾਣ ਤੋਂ ਬਾਅਦ ਉਨਾਂ ਲਈ ਯੋਗ ਪ੍ਰਬੰਧ ਕਰਨ ਵਿੱਚ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਇਸੇ ਦੇ ਚਲਦਿਆਂ ਜਿੱਥੇ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਦੇ ਅੰਕੜੇ ਸਰਕਾਰ ਪੇਸ਼ ਕਰ ਰਹੀ ਹੈ ਉੱਥੇ ਸਿੱਖ ਸ਼ਰਧਾਲੂਆਂ ਨੂੰ ਕੋਝੀਆਂ ਚਾਲਾਂ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ ਹੋ ਰਹੀ ਹੈ।


ਉਕਤ ਵਿਚਾਰਾਂ ਦਾ ਪ੍ਰਗਟਾਵਾ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਤਲਵੰਡੀ ਨੇ ਹਲਕੇ ਦੇ ਦੌਰੇ ਉਪਰੰਤ ਕੀਤਾ। ਉਨਾਂ ਕਿਹਾ ਕਿ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਦੇ ਪ੍ਰਬੰਧ ਹੀ ਹੁਣ ਸਵਾਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਸਰਕਾਰ ਨੂੰ ਵੀ ਇਹ ਜਵਾਬ ਦੇਣਾ ਬਣਦਾ ਹੈ ਕਿ ਨਾਂਦੇੜ ਸਾਹਿਬ ਵਿਖੇ ਸਹੀ ਸਲਾਮਤ ਰਹਿ ਰਹੇ ਸ਼ਰਧਾਲੂ ਪੰਜਾਬ ਪੁੱਜਦਿਆਂ ਹੀ ਕੋਰੋਨਾ ਪੀੜਿਤ ਕਿਵੇਂ ਹੋ ਗਏ। ਸਿੱਧੂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਜਿਹੜੇ ਇਕਾਂਤਵਾਸ ਸੈਂਟਰਾਂ ਵਿੱਚ ਰੱਖਿਆ ਜਾ ਰਿਹਾ ਹੈ ਉਨਾਂ ਦੀ ਬਦਇੰਤਜਾਮੀ ਦੀਆਂ ਵੀਡੀਓ ਹਰ ਰੋਜ਼ ਸ਼ੋਸਲ ਮੀਡੀਆ ਤੇ ਆ ਰਹੀਆਂ ਹਨ ਤੇ ਸ਼ਰਧਾਲੂਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਕਈ ਇਕਾਂਤਵਾਸ ਕੇਂਦਰ ਤਾਂ ਸਿਰਫ ਟੀਨ ਦੇ ਸ਼ੈੱਡਾਂ ਹੇਠ ਚੱਲ ਰਹੇ ਹਨ ਤੇ ਭਰ ਗਰਮੀ ਵਿੱਚ ਸ਼ਰਧਾਲੂ ਬੀਬੀਆਂ ਅਤੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀ।4


ਸਾਬਕਾ ਵਿਧਾਇਕ ਨੇ ਕਿਹਾ ਕਿ ਸ਼ਰਧਾਲੂਆਂ ਦੇ ਕੋਰੋਨਾ ਨਮੂਨੇ ਲੈਣ ਲਈ ਵਰਤੀਆਂ ਜਾ ਰਹੀਆਂ ਕਿੱਟਾਂ ਅਤੇ ਉੱਥੇ ਤਾਇਨਾਤ ਡਾਕਟਰੀ ਅਮਲੀ ਨੂੰ ਪਹਿਨਾਈਆਂ ਜਾ ਰਹੀਆਂ ਪੀ.ਪੀ.ਈ ਕਿੱਟਾਂ ਦਾ ਸੱਚ ਵੀ ਹੁਣ ਇੱਕ ਡਾਕਟਰ ਨੇ ਸਾਹਮਣੇ ਲੈ ਆਂਦਾ ਹੈ।ਸ਼ਰਧਾਲੂਆਂ ਵੱਲੋਂ ਭੇਜੀਆਂ ਜਾ ਰਹੀਆਂ ਵੀਡੀਓਜ਼ ਵਿੱਚ ਦੱਸਿਅ ਜਾ ਰਿਹਾ ਹੈ ਕਿ ਉਨਾਂ ਨੂੰ ਰੋਟੀ ਨਾਲ ਸਬਜ਼ੀ ਤੱਕ ਨਹੀ ਦਿੱਤੀ ਜਾ ਰਹੀ ਤੇ ਵੱਡੀ ਨਲਾਇਕੀ ਕਿ ਫਾਜਿਲਕਾ ਨੇੜਿਉਂ ਸਵਾ ਸੌ ਦੇ ਕਰੀਬ ਸ਼ਰਧਾਲੂ ਪ੍ਰਸ਼ਾਸਨ ਦੀ ਨਲਾਇਕੀ ਦੇ ਚਲਦਿਆਂ ਭੱਜ ਨਿਕਲੇ।


ਸਿੱਧੂ ਨੇ ਮੰਗ ਕੀਤੀ ਕਿ ਸਾਰੇ ਸ਼ਰਧਾਲੂ ਸਾਡੇ ਹੀ ਪਰਿਵਾਰਾਂ ਵਿੱਚੋਂ ਹਨ ਤੇ ਸਰਕਾਰ ਉਨਾਂ ਨਾਲ ਇਨਸਾਨੀ ਵਤੀਰਾ ਅਪਨਾ ਕੇ ਉਨਾਂ ਨੂੰ ਚੰਗੇ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਅਤੇ ਉਨਾਂ ਦੀਆਂ ਜ਼ਰੂਰਤਾਂ ਲਈ ਯੋਗ ਪ੍ਰਬੰਧ ਕੀਤੇ ਜਾਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement