
ਕੋਵਿੱਡ-19 ਮਹਾਮਾਰੀ ਨੇ ਫਿਰੋਜਪੁਰ ਜ਼ਿਲ੍ਹੇ 'ਚ ਵੀ ਦਿਨ ਚੜ੍ਹਦਿਆਂ ਹੀ ਦਹਿਸ਼ਤ ਪਾ ਦਿਤੀ।
ਫ਼ਿਰੋਜ਼ਪੁਰ, 1 ਮਈ (ਜਗਵੰਤ ਸਿੰਘ ਮੱਲ੍ਹੀ) : ਕੋਵਿੱਡ-19 ਮਹਾਮਾਰੀ ਨੇ ਫਿਰੋਜਪੁਰ ਜ਼ਿਲ੍ਹੇ 'ਚ ਵੀ ਦਿਨ ਚੜ੍ਹਦਿਆਂ ਹੀ ਦਹਿਸ਼ਤ ਪਾ ਦਿਤੀ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਯੂ.ਪੀ., ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚੋਂ ਵੀ ਲੋਕ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਹੁੰਚੇ ਹਨ। ਉਕਤ ਸਾਰੇ ਲੋਕਾਂ ਨੂੰ ਇਕਾਂਤਵਾਸ ਕਰ ਕੇ ਹੁਣ ਤਕ 347 ਲੋਕਾਂ ਦੇ ਸੈਂਪਲ ਲਏ ਗਏ ਸਨ।
ਬਾਕੀ ਲੋਕਾਂ ਦੇ ਸੈਂਪਲ ਲੈਣ ਦਾ ਕੰਮ ਜਾਰੀ ਹੈ। ਦੇਰ ਸ਼ਾਮ ਤਕ ਕੁਲ ਮਿਲੀਆਂ ਰੀਪੋਰਟਾਂ ਵਿਚੋਂ 70 ਲੋਕਾਂ ਦੀ ਰੀਪੋਰਟ ਨੈਗੇਟਿਵ ਅਤੇ 25 ਲੋਕਾਂ ਦੀਆਂ ਰੀਪੋਰਟਾਂ ਪਾਜ਼ੇਟਿਵ ਆਈਆਂ ਹਨ। ਕੋਰੋਨਾ ਪਾਜ਼ੇਟਿਵ ਪਾਏ ਗਏ ਵਿਅਕਤੀਆਂ 'ਚੋਂ 19 ਦਾ ਸਬੰਧ ਮਹਾਰਾਸ਼ਟਰ ਅਤੇ 6 ਦਾ ਜੈਸਲਮੇਰ, ਰਾਜਸਥਾਨ 'ਚੋਂ ਆਏ ਲੋਕਾਂ ਨਾਲ ਹੈ।