
ਇੱਥੋਂ ਨੇੜਲੇ ਪਿੰਡ ਹਰੜ ਖੁਰਦ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚਲਦੇ ਹੋਏ ਸਿਰ ਵਿਚ ਗੋਲੀ ਮਾਰ ਕੇ ਆਤਮ ਹਤਿਆ ਕਰ ਲਈ।
ਅਜਨਾਲਾ 1 ਮਈ (ਪਪ): ਇੱਥੋਂ ਨੇੜਲੇ ਪਿੰਡ ਹਰੜ ਖੁਰਦ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚਲਦੇ ਹੋਏ ਸਿਰ ਵਿਚ ਗੋਲੀ ਮਾਰ ਕੇ ਆਤਮ ਹਤਿਆ ਕਰ ਲਈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਡੇਰਾ ਰੋਡ ਉਤੇ ਸਥਿਤ ਇਕ ਨਿੱਜੀ ਹਸਪਤਾਲ ਪਹੁੰਚੇ ਥਾਣਾ ਅਜਨਾਲਾ ਦੇ ਐਸ.ਐਚ.ਓ ਇੰਸਪੈਕਟਰ ਸਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ
ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰੜ ਖੁਰਦ ਪਿੰਡ ਦੇ ਇਕ ਨੌਜਵਾਨ ਨੇ ਅਪਣੇ ਸਿਰ ਵਿਚ ਗੋਲੀ ਮਾਰ ਲਈ ਹੈ, ਜਿਸ ਤੋਂ ਬਾਅਦ ਉਹ ਮੌਕੇ ਉਤੇ ਪਹੁੰਚੇ ਤਾਂ ਹਸਪਤਾਲ ਵਿਚ ਆ ਕੇ ਪਤਾ ਲੱਗਾ ਕਿ ਸ਼ਹਿਰ ਦੇ ਨਿੱਜੀ ਬੈਂਕ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਹਰੜ ਖੁਰਦ ਜਿਸ ਦਾ ਅੱਜ ਅਪਣੀ ਪਤਨੀ ਨਾਲ ਮਾਮੂਲੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਅਪਣੇ ਸਿਰ ਵਿਚ ਗੋਲੀ ਮਾਰ ਲਈ ਸੀ, ਜਿਸ ਕਾਰਨ ਹਸਪਤਾਲ ਵਿਚ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।