
ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਨਾਲ ਹੀ ਕੰਮ ਕਰਨਗੇ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇਸ ਵਿਚਾਲੇ ਪੰਜਾਬ ਸਰਕਾਰ ਨੇ ਨਵੀਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।
Captain Amarinder Singh
1. ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਵਿੱਚ ਕੈਮਿਸਟ, ਦੁੱਧ, ਬ੍ਰੈੱਡ, ਫਲ, ਸਬਜੀਆਂ, ਪੋਲਟਰੀ ਮੀਟ, ਦੀਆਂ ਦੁਕਾਨਾਂ ਅਤੇ ਮੋਬਾਇਲ ਰਿਪੇਅਰ ਆਦਿ ਖੁੱਲ੍ਹਣਗੀਆਂ।
2. ਬਿਨ੍ਹਾਂ ਕੋਵਿਡ ਨੈਗੇਟਿਵ ਰਿਪੋਰਟ ਦੇ ਕੋਈ ਵੀ ਪੰਜਾਬ ਅੰਦਰ ਹਵਾਈ ਸੇਵਾ, ਰੇਲ ਜਾਂ ਸੜਕ ਦੇ ਰਸਤੇ ਦਾਖਲ ਨਹੀਂ ਹੋ ਸਕਦਾ।
3. ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਨਾਲ ਹੀ ਕੰਮ ਕਰਨਗੇ।
Office
4. ਫੋਰ ਵ੍ਹੀਲਰ ਵਾਹਨ 'ਚ ਸਿਰਫ ਦੋ ਲੋਕ ਹੀ ਬੈਠਣਗੇ।
5. ਪਰਿਵਾਰਕ ਮੈਂਬਰ ਤੋਂ ਬਿਨ੍ਹਾਂ ਮੋਟਰਸਾਇਕਲ ਜਾਂ ਸਕੂਟਰ ਤੇ ਦੋ ਲੋਕ ਸਫ਼ਰ ਨਹੀਂ ਕਰ ਸਕਣਗੇ।
Marriage
6. ਵਿਆਹ ਅਤੇ ਅੰਤਿਮ ਸੰਸਕਾਰ ਵਿੱਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ।
7. ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ।