ਬ੍ਰੈਟ ਲੀ ਦੇ ਸਿੱਖ ਅਵਤਾਰ ਨੇ ਜਿੱਤਿਆ ਲੋਕਾਂ ਦਾ ਦਿਲ
Published : Jun 2, 2018, 1:23 pm IST
Updated : Jun 2, 2018, 1:28 pm IST
SHARE ARTICLE
 Brett lee at Golden Temple
Brett lee at Golden Temple

ਸ਼ਾਨਦਾਰ ਹਿੰਦੀ ਅਤੇ ਪੰਜਾਬੀ ਬੋਲਣ ਦੇ ਹੁਨਰ ਨਾਲ ਹਰ ਇਕ ਦੇ ਦਿਲ ਨੂੰ ਛੂਹ ਲਿਆ

ਅੰਮ੍ਰਿਤਸਰ : ਬ੍ਰੈਟ ਲੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੇ ਦੌਰਾਨ ਆਪਣੀ ਸ਼ਾਨਦਾਰ ਹਿੰਦੀ ਅਤੇ ਪੰਜਾਬੀ ਬੋਲਣ ਦੇ ਹੁਨਰ ਨਾਲ ਹਰ ਇਕ ਦੇ ਦਿਲ ਨੂੰ ਛੂਹ ਲਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿਤਾ। ਉਸ ਦੇ 'ਹਾਂ ਜੀ' ਅਤੇ ਪੰਜਾਬੀ ਵਿਚ ਦਿਤੇ ਵਧਾਈ ਸੁਨੇਹੇ ਨੇ ਕਈ ਦਿਲਾਂ ਨੂੰ ਛੂਹਿਆ। ਕ੍ਰਿਕੇਟਰ ਨੇ ਇਸ ਦੌਰਾਨ ਧਾਰਮਕਿ ਅਸਥਾਨ 'ਤੇ ਲੋਕਾਂ ਨੂੰ ਮੁਫ਼ਤ ਸ਼ਾਕਾਹਾਰੀ ਭੋਜਨ ਵੰਡਿਆ, ਜਿਸ ਨੂੰ 'ਲੰਗਰ' ਕਿਹਾ ਜਾਂਦਾ ਹੈ ਅਤੇ ਉਸ ਨੇ ਲੰਗਰ ਵਿਚ ਸੇਵਾ ਵੀ ਕੀਤੀ। langar sewa Brett lee at Langar Hall
ਲੀ ਨੇ ਮਾਣ ਨਾਲ ਭਾਰਤ ਨੂੰ ਆਪਣੇ ਘਰ ਵਜੋਂ ਪਰਿਭਾਸ਼ਤ ਕੀਤਾ, ਜਿੱਥੇ ਉਸ ਨੇ ਦੇਸ਼ ਵਿਚ ਦੋ ਸਾਲ ਤੋਂ ਵੱਧ ਸਮਾਂ ਬਿਤਾਇਆ ਸੀ। ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਕੋਚਲੀਰ ਗਲੋਬਲ ਸ਼ੇਅਰਰਿੰਗ ਦੀ ਪਹਿਲ ਸਦਕਾ ਅੰਮ੍ਰਿਤਸਰ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਕ ਬ੍ਰਾਂਡ ਅੰਬੈਸਡਰ ਵਜੋਂ ਪਹੁੰਚੇ ਸਨ। ਇਹ ਪੰਜਾਬ ਦੇ ਨਾਲ ਲੀ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। ਇਸ ਤੋਂ ਪਹਿਲਾਂ ਉਹ ਕਿੰਗਜ਼ ਇਲੈਵਨ ਪੰਜਾਬ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਉਸ ਸਮੇਂ ਦੌਰਾਨ ਲੀ ਨੇ ਪੰਜਾਬੀ ਸਭਿਆਚਾਰ ਦੀਆਂ ਬਰੀਕੀਆਂ ਨੂੰ ਸਮਝਿਆ। langar sewaLangar sewaਲੀ ਨੇ ਬਾਲੀਵੁੱਡ ਦੇ ਵੱਡੇ-ਵੱਡੇ ਅਦਾਕਾਰਾਂ ਵਿਚ ਵੀ ਦੋਸਤ ਲੱਭੇ ਹਨ ਅਤੇ ਉਹ ਭਾਈਚਾਰੇ ਨੂੰ ਮਹਿਸੂਸ ਕਰਦੇ ਹਨ ਅਤੇ ਦੇਸ਼ ਨੇ ਖੁੱਲ੍ਹੀਆਂ ਬਾਹਵਾਂ ਨਾਲ ਉਸਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸੁਣਨ ਤੋਂ ਵਾਂਝੇ ਪੀੜਤ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਨਵੇਂ ਜਨਮੇ ਬੱਚਿਆਂ ਦੀ ਸਰੀਰਕ ਜਾਂਚ ਕਰਵਾਉਣਾ ਜ਼ਰੂਰੀ ਹੋਵੇ। ਉਹ ਇਸ ਮਾਮਲੇ ਨਾਲ ਨੇੜੇ ਤੋਂ ਜੁੜੇ ਹੋਏ ਹਨ ਕਿਉਂਕਿ ਉਸ ਦੇ ਪੁੱਤਰ ਪ੍ਰੇਸਟਨ ਨੂੰ 5 ਸਾਲ ਦੀ ਉਮਰ ਵਿਚ ਬੁਰੀ ਤਰ੍ਹਾਂ ਡਿੱਗਣ ਕਾਰਨ ਅਸਥਾਈ ਤੌਰ 'ਤੇ ਸੁਣਨ ਤੋਂ ਵਾਂਝੇ ਹੋਣਾ ਪਿਆ ਸੀ। ਉਸ ਕਾਰਨ ਉਸ ਦੇ ਸੱਜਾ ਕੰਨ ਆਵਾਜ਼ ਸੁਣਨ ਤੋਂ ਅਸਮਰਥ ਹੋ ਗਿਆ ਸੀ। ਇਸ ਲਈ ਉਹ ਇਸ ਪ੍ਰਤੀ ਜਾਗਰੂਕਤਾ ਫੈਲਾਉਂਦੇ ਰਹਿੰਦੇ ਹਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement