ਪੰਜਾਬ ਦੇ 300 ਯੂਨਿਟ ਤਕ ਵਾਲੇ ਘਰੇਲੂ ਖਪਤਕਾਰਾਂ ਦੇ ਪ੍ਰਤੀ ਯੂਨਿਟ 'ਚ 50 ਪੈਸੇ ਤਕ ਕਟੌਤੀ
Published : Jun 2, 2020, 9:10 am IST
Updated : Jun 2, 2020, 9:10 am IST
SHARE ARTICLE
File Photo
File Photo

ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕੀਤਾ 2020-21 ਦਾ ਟੈਰਿਫ਼ ਆਰਡਰ, 7 ਕਿਲੋਵਾਟ ਤਕ ਦੇ ਛੋਟੇ ਦੁਕਾਨਦਾਰਾਂ ਦੀਆਂ ਦਰਾਂ 'ਚ ਕੋਈ ਵਾਧਾ ਨਹੀਂ

ਚੰਡੀਗੜ੍ਹ, 1 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਾਰੋਬਾਰ ਠੱਪ ਹੋਣ ਨੂੰ ਵੇਖਦਿਆਂ ਸਾਲ 2020-21 ਦਾ ਟੈਰਿਫ਼ ਆਰਡਰ ਜਾਰੀ ਕਰਦਿਆਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਕੁੱਝ ਰਾਹਤ ਦਿਤੀ ਹੈ। ਘਰੇਲੂ ਬਿਜਲੀ ਦਰਾਂ 'ਚ ਕਟੌਤੀ ਕੀਤੀ ਗਈ ਹੈ। ਜਾਰੀ ਨਵਾਂ ਬਿਜਲੀ ਟੈਰਿਫ਼ 31 ਮਾਰਚ, 2021 ਤਕ ਲਾਗੂ ਰਹੇਗਾ।

ਜਾਰੀ ਕੀਤੇ ਟੈਰਿਫ਼ ਆਰਡਰ ਦੀ ਵਿਸ਼ੇਸ਼ ਗੱਲ ਹੈ ਕਿ ਘਰੇਲੂ ਖਪਤਕਾਰਾਂ, ਜਿਨ੍ਹਾਂ ਦੀ ਖਪਤ 100 ਯੂਨਿਟ ਤਕ ਜਾਂ 101 ਤੋਂ 300 ਯੂਨਿਟ ਹੈ, ਦੇ ਪ੍ਰਤੀ ਰੇਟ 'ਚ 50 ਪੈਸੇ ਅਤੇ 25 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕਰ ਦਿਤੀ ਗਈ ਹੈ। ਇਸ ਕਟੌਤੀ ਨਾਲ ਸਬੰਧਤ ਖਪਤਕਾਰਾਂ ਨੂੰ 354.82 ਕਰੋੜ ਰੁਪਏ ਦੀ ਰਾਹਤ ਮਿਲੇਗੀ। ਕਮਿਸ਼ਨ ਵਲੋਂ ਜਾਰੀ ਹੁਕਮ ਅਨੁਸਾਰ ਛੋਟੇ ਦੁਕਾਨਦਾਰਾਂ, ਜਿਨ੍ਹਾਂ ਦਾ ਮਨਜ਼ੂਰਸ਼ੁਦਾ ਲੋਡ 7 ਕਿਲੋਵਾਟ ਤਕ ਦੀਆਂ ਬਿਜਲੀ ਦਰਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ। ਛੋਟੇ, ਦਰਮਿਆਨੇ ਤੇ ਉਦਯੋਗਿਕ ਖਪਤਕਾਰਾਂ ਦੇ ਸਥਾਈ ਟੈਰਿਫ਼ 'ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ। ਖੇਤੀਬਾੜੀ ਬਿਜਲੀ ਖਪਤਕਾਰ ਸ਼੍ਰੇਣੀ ਦੀ ਟੈਰਿਫ਼ ਦਰ 5.28 ਰੁਪਏ ਤੋਂ ਵਧਾ ਕੇ 5.57 ਰੁਪਏ ਪ੍ਰਤੀ ਯੂਨਿਟ ਕੀਤੀ ਗਈ ਹੈ।

File photoFile photo

ਇਸ ਨਾਲ ਖੇਤੀ ਖਪਤਕਾਰ ਸ਼੍ਰੇਣੀ ਦੀ ਕਰਾਸ ਸਬਸਿਡੀ (-)17.82 ਫ਼ੀ ਸਦੀ ਤੋਂ ਘਟ ਕੇ (-)14.41 ਫ਼ੀ ਸਦੀ ਰਹਿ ਜਾਵੇਗੀ। ਕਮਿਸ਼ਨ ਨੇ ਪਾਵਰ ਕਾਰਪੋਰੇਸ਼ਨ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ, ਜਿਸ 'ਚ 2 ਕਿਲੋਵਾਟ ਤੋਂ ਵੱਧ ਘਰੇਲੂ ਵਰਗ ਦੀ 301 ਤੋਂ 500 ਯੂਨਿਟ ਅਤੇ ਇਸ ਤੋਂ ਉਪਰ 500 ਯੂਨਿਟਾਂ ਨੂੰ ਮਿਲਾਉਣ ਲਈ ਕਿਹਾ ਗਿਆ ਸੀ। ਕਮਿਸ਼ਨ ਨੇ ਉਦਯੋਗਾਂ ਨੂੰ ਵਾਧੂ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਵੱਧ ਤੋਂ ਵੱਧ ਖਪਤ ਦੀ ਨਿਸ਼ਚਿਤ ਹੱਦ ਤੋਂ ਵੱਧ ਕੀਤੀ ਖਪਤ ਦੇ ਖ਼ਰਚਿਆਂ ਸਬੰਧੀ 4.83 ਰੁਪਏ ਪ੍ਰਤੀ ਕਿਲੋਵਾਟ ਹਾਰਸ ਪਾਵਰ ਦੀ ਸਕੀਮ ਨੂੰ ਬਰਕਰਾਰ ਰਖਿਆ ਹੈ। ਕਮਿਸ਼ਨ ਨੇ ਉਦਯੋਗਪਤੀਆਂ ਦੀ ਉਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਦਯੋਗਾਂ ਦੇ ਹਾਈ ਵੋਲਟੇਜ ਉਪਰ ਸਪਲਾਈ ਲੈਣ ਵਾਲਿਆਂ ਨੂੰ ਲੋਅਰ ਵੋਲਟੇਜ ਸਪਲਾਈ ਲੈਣ ਵਾਲਿਆਂ ਬਰਾਬਰ ਮੰਨਿਆ ਜਾਵੇ।

ਉਦਯੋਗਿਕ ਖਪਤਕਾਰਾਂ ਦੀ ਵਿਸ਼ੇਸ਼ ਮੰਗ ਉਪਰ ਕਮਿਸ਼ਨ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੋ ਉਦਯੋਗਿਕ ਖਪਤਕਾਰ ਸਿਰਫ਼ ਰਾਤ ਨੂੰ 10 ਵਜੇ ਤੋਂ ਲੱਗੇ ਅਗਲੇ ਦਿਨ ਸਵੇਰੇ 6 ਵਜੇ ਤਕ ਬਿਜਲੀ ਦੀ ਵਰਤੋਂ ਕਰਨ ਦੀ ਚੋਣ ਕਰਦੇ ਹਨ ਅਤੇ ਅਗਲੇ ਦਿਨ ਸਵੇਰੇ 6 ਵਜੇ ਤੋਂ ਸਵੇਰੇ 10 ਵਜ ਤਕ (ਚਾਰ ਘੰਟੇ ਲਈ) ਆਮ ਟੈਰਿਫ਼ ਉਪਰ ਬਿਜਲੀ ਖਪਤ ਕਰਦੇ ਹਨ ਨੂੰ ਇਹ ਸਹੂਲਤ ਪੂਰਾ ਸਾਲ ਭਾਵ 2020-21 ਦਾ ਗਰਮੀ ਦਾ ਮੌਸਮ ਅਤੇ ਪੈਡੀ ਮੌਸਮ ਦੌਰਾਨ ਵੀ ਜਾਰੀ ਰਖਿਆ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement