ਐਨਡੀਏ ਸਰਕਾਰ ਦੀਆਂ ਅਨਾੜੀ ਆਰਥਕ ਨੀਤੀਆਂ ਕਾਰਨ ਦੇਸ਼ ਹੋਇਆ ਮੰਦੇ ਦਾ ਸ਼ਿਕਾਰ : ਮਨਪ੍ਰੀਤ ਬਾਦਲ
Published : Jun 2, 2020, 9:30 am IST
Updated : Jun 2, 2020, 9:30 am IST
SHARE ARTICLE
Manpreet Singh badal
Manpreet Singh badal

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ

ਬਠਿੰਡਾ, 1 ਜੂਨ (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਹੀ ਦੇਸ਼ ਅੱਜ ਵੱਡੇ ਮੰਦਵਾੜੇ ਦੇ ਮੁਹਾਨੇ ਤੇ ਪੁੱਜ ਗਿਆ ਹੈ ਜਦ ਕਿ ਕਮਜ਼ੋਰ ਵਿਦੇਸ਼ ਨੀਤੀ ਕਾਰਨ ਦੇਸ਼ ਦੀ ਕੌਮਾਂਤਰੀ ਮੰਚ ਤੇ ਸ਼ਾਖ਼ ਨੂੰ ਵੱਟਾ ਲੱਗਿਆ ਹੈ। ਅੱਜ ਲਗਾਤਾਰ ਤੀਜੇ ਦਿਨ ਬਠਿੰਡਾ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਆਂ ਸੁਣਨ ਲਈ ਬਾਜ਼ਾਰਾਂ ਦੇ ਦੌਰੇ 'ਤੇ ਨਿਕਲੇ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਤੋਂ ਲੈ ਕੇ ਐਨਡੀਏ ਸਰਕਾਰ ਦੇ ਆਰਥਕ ਮੁਹਾਜ਼ 'ਤੇ ਲਏ ਗਏ ਸਾਰੇ ਹੀ ਫ਼ੈਸਲੇ ਵਪਾਰ ਅਤੇ ਉਦਯੋਗ ਵਿਰੋਧੀ ਰਹੇ ਹਨ ਅਤੇ ਇਸ ਦਾ ਮਾੜਾ ਅਸਰ ਦੇਸ਼ ਦੇ ਪੂਰੇ ਅਵਾਮ 'ਤੇ ਪਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਲੋਕ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਨੇ 2009 10 ਵਿਚ ਕੌਮਾਂਤਰੀ ਮੰਦੀ ਦੇ ਬਾਵਜੂਦ ਬਿਹਤਰ ਆਰਥਕ ਪ੍ਰਬੰਧਨ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਡੋਲਣ ਨਹੀਂ ਦਿਤਾ ਸੀ। ਸ. ਬਾਦਲ ਨੇ ਐਨਡੀਏ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਪੂਰਾ ਹੋਣ 'ਤੇ ਟਿਪਣੀ ਕਰਦਿਆਂ ਕਿਹਾ ਕਿ ਨਾ ਸਿਰਫ਼ ਆਰਥਕ ਮੁਹਾਜ਼ 'ਤੇ ਸਗੋਂ ਵਿਦੇਸ਼ ਨੀਤੀ ਦੇ ਪੱਧਰ 'ਤੇ ਵੀ ਦੇਸ਼ ਦੇ ਹਿਤਾਂ ਦੀ ਕੌਮਾਂਤਰੀ ਪੱਧਰ 'ਤੇ ਰਾਖੀ ਕਰਨ ਵਿਚ ਮੋਦੀ ਸਰਕਾਰ ਨਾਕਾਮ ਰਹੀ ਹੈ।

File photoFile photo

ਉਨ੍ਹਾਂ ਕਿਹਾ ਕਿ ਅੱਜ ਨੇਪਾਲ ਵਰਗੇ ਪੁਰਾਣੇ ਭਾਈਵਾਲ ਮੁਲਕ ਵੀ ਭਾਰਤ ਨੂੰ ਅੱਖਾਂ ਵਿਖਾ ਰਹੇ ਹਨ ਇਹ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੀ ਨਕਾਮੀ ਦਾ ਪ੍ਰਮਾਣ ਹੀ ਹੈ। ਸ. ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਰੋਕਣ ਲਈ ਉਨ੍ਹਾਂ ਨੇ ਨਾ ਤਾਂ ਹੁਣ ਅਤੇ ਨਾ ਹੀ ਕਦੇ ਪਹਿਲਾਂ ਕੋਈ ਮਤਾ ਲਿਆਂਦਾ ਸੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਦੀ ਤਰਜ਼ 'ਤੇ ਮੁਫ਼ਤ ਬਿਜਲੀ ਦੀ ਸਹੁਲਤ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ 'ਤੇ ਸੂਬੇ ਦੇ  ਲੋਕਾਂ ਨੇ 2017 ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿਚ ਮੋਹਰ ਲਗਾ ਕੇ ਸਰਕਾਰ ਵਿਚ ਵਿਸ਼ਵਾਸ ਪ੍ਰਗਟਾਇਆ ਹੈ।

ਇਸ ਦੌਰਾਨ ਹਸਪਤਾਲ ਬਾਜ਼ਾਰ, ਸਿਰਕੀ ਬਾਜ਼ਾਰ ਆਦਿ ਵਿਚ ਦੁਕਾਨਦਾਰਾਂ ਨਾਲ ਮਿਲ ਕੇ ਵਿੱਤ ਮੰਤਰੀ ਨੇ ਲਾਕਡਾਊਨ ਕਾਰਨ ਹੋਏ ਨੁਕਸਾਨ ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਤਾ ਕਿ ਉਨ੍ਹਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਸਰਕਾਰ ਅਪਣੀਆਂ ਅਗਲੇਰੀਆਂ ਨੀਤੀਆਂ ਬਣਾਏਗੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਕੇ.ਕੇ. ਅਗਰਵਾਲ, ਸ੍ਰੀ ਅਰੁਣ ਵਧਾਵਨ, ਸ੍ਰੀ ਅਸੋਕ ਪ੍ਰਧਾਨ, ਸ੍ਰੀ ਰਾਜਨ ਗਰਗ, ਪਵਨ ਮਾਨੀ, ਟਹਿਲ ਸਿੰਘ ਸੰਧੂ, ਸ੍ਰੀ ਮੋਹਨ ਲਾਲ ਝੁੰਬਾ, ਅਵਤਾਰ ਸਿੰਘ ਗੋਨਿਆਣਾ, ਰਾਜ ਨੰਬਰਦਾਰ ਚੇਅਰਮੈਨ, ਸ੍ਰੀ ਅਨਿਲ ਭੋਲਾ, ਐਡਵੋਕੇਟ ਗੁਰਇਕਬਾਲ ਸਿੰਘ ਚਾਹਲ, ਮਾਸਟਰ ਹਰਮਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਠੇਕੇਦਾਰ ਬਲਾਕ ਪ੍ਰਧਾਨ, ਰਜਿੰਦਰ ਸਿੰਘ ਸਿੱਧੂ , ਜੁਗਰਾਜ ਸਿੰਘ, ਹਰਪਾਲ ਸਿੰਘ ਬਾਜਵਾ, ਬਲਰਾਜ ਸਿੰਘ ਪੱਕਾ, ਗੁਰਵਿੰਦਰ ਲਾਡੀ ਸ਼ਰਮਾ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement