
ਮਾਰ ਕੇ ਸੁੱਟੇ ਨੌਜਵਾਨ ਦੇ ਕਤਲ ਦਾ ਮਾਮਲਾ ਹੱਲ ਹੋਣ ਦੇ ਨੇੜੇ ਪੁੱਜ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਕਤਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਹੈ।
ਬਠਿੰਡਾ, 1 ਜੂਨ (ਸੁਖਜਿੰਦਰ ਮਾਨ): ਮਾਰ ਕੇ ਸੁੱਟੇ ਨੌਜਵਾਨ ਦੇ ਕਤਲ ਦਾ ਮਾਮਲਾ ਹੱਲ ਹੋਣ ਦੇ ਨੇੜੇ ਪੁੱਜ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਕਤਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ (26) ਪੁੱਤਰ ਨਿਰਮਲ ਸਿੰਘ ਪਿੰਡ ਉਲਕ ਜ਼ਿਲ੍ਹਾ ਮਾਨਸਾ ਵਜੋਂ ਹੋਈ ਸੀ। ਮ੍ਰਿਤਕ ਨੌਜਵਾਨ ਅਪਣੀ ਹੀ ਰਿਸ਼ਤੇਦਾਰੀ ਵਿਚੋਂ ਨਥਾਣਾ ਨਜ਼ਦੀਕ ਇਕ ਪਿੰਡ ਵਿਚ ਵਿਆਹੀ ਇਕ ਲੜਕੀ ਦੇ ਘਰ ਜ਼ਬਰਦਸਤੀ ਜਾਂਦਾ ਸੀ ਜਿਸ ਕਾਰਨ ਉਕਤ ਲੜਕੀ ਦੇ ਘਰ ਵਿਚ ਕਲੇਸ਼ ਸੀ। ਨੌਜਵਾਨ ਨੂੰ ਰਸਤੇ ਤੋਂ ਹਟਾਉਣ ਦੇ ਚਲਦੇ ਇਹ ਘਟਨਾ ਵਾਪਰੀ ਹੈ। ਹਾਲਾਂਕਿ ਇਸ ਘਟਨਾ ਵਿਚ ਉਕਤ ਔਰਤ ਦਾ ਪਤੀ ਸ਼ਾਮਲ ਨਹੀਂ ਦਸਿਆ ਜਾ ਰਿਹਾ ਕਿਉਂਕਿ ਉਹ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਕਤਲ ਗੁੱਝੀਆਂ ਸੱਟਾਂ ਮਾਰ ਕੇ ਕੀਤਾ ਹੈ। ਮ੍ਰਿਤਕ ਦੀ ਬਾਂਹ, ਪੱਟ ਤੇ ਸਿਰ ਉਪਰ ਕਾਫ਼ੀ ਸੱਟਾਂ ਦੇ ਨਿਸ਼ਾਨ ਹਨ।