ਸੰਸਦ ਮੈਂਬਰ ਵਿਕਰਮ ਸਾਹਨੀ ਦੇ ਯਤਨ ਸਦਕਾ ਓਮਾਨ 'ਚ ਫਸੀਆਂ 7 ਹੋਰ ਔਰਤਾਂ ਦੀ ਹੋਈ ਵਤਨ ਵਾਪਸੀ 

By : KOMALJEET

Published : Jun 2, 2023, 2:58 pm IST
Updated : Jun 2, 2023, 2:58 pm IST
SHARE ARTICLE
7 more women stuck in Oman returned to their homeland
7 more women stuck in Oman returned to their homeland

ਮਿਸ਼ਨ ਹੋਪ ਪਹਿਲਕਦਮੀ ਤਹਿਤ ਪਿਛਲੇ ਦੋ ਹਫ਼ਤਿਆਂ ਵਿਚ 24 ਲੜਕੀਆਂ ਨੂੰ ਬਚਾਇਆ ਗਿਆ

ਅੱਜ ਸੱਤ ਲੜਕੀਆਂ ਅਤੇ ਇਕ ਲੜਕਾ ਅਪਣੇ ਪ੍ਰਵਾਰਾਂ ਨੂੰ ਮਿਲਣ ਲਈ ਵਤਨ ਪਰਤੇ 

ਨਵੀਂ ਦਿੱਲੀ : ਸੰਸਦ ਮੈਂਬਰ ਵਿਕਰਮਜੀਤ ਇਸੰਘ ਸਾਹਨੀ ਨੇ ਕਿਹਾ ਕਿ ਸਾਡੇ ਵਲੋਂ ਪਿਛਲੇ ਮਹੀਨੇ ਸ਼ੁਰੂ ਕੀਤਾ ਮਿਸ਼ਨ ਹੋਪ ਵੱਡੀ ਸਫਲਤਾ ਪ੍ਰਾਪਤ ਕਰ ਰਿਹਾ ਹੈ ਅਤੇ ਅਸੀਂ ਓਮਾਨ ਵਿੱਚ ਫਸੀ ਹਰ ਪੰਜਾਬੀ ਕੁੜੀ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਾਂ।  ਸਾਡੀ ਟੀਮ ਇਸ ਆਪ੍ਰੇਸ਼ਨ ਵਿਚ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਬਚਾਅ ਕਾਰਜ ਵਿਚ ਤੇਜ਼ੀ ਲਿਆਉਣ ਲਈ ਦੋ ਵਾਰ ਓਮਾਨ ਦਾ ਦੌਰਾ ਵੀ ਕਰ ਚੁੱਕੀ ਹੈ, ਜਿਥੇ ਅਸੀਂ ਲੜਕੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰ ਰਹੇ ਹਾਂ।

ਸਾਂਸਦ ਸਾਹਨੀ ਨੇ ਦਸਿਆ ਕਿ ਉਨ੍ਹਾਂ ਨੇ ਓਮਾਨ ਵਿਚ ਇਕ ਬਹੁਤ ਹੀ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨੂੰ ਹਾਇਰ ਕੀਤਾ ਹੈ ਜੋ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਘਰ ਲਿਆਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਉਨ੍ਹਾਂ ਦਸਿਆ ਕਿ ਸਾਡੇ ਵਕੀਲਾਂ ਨੇ ਇਨ੍ਹਾਂ ਔਰਤਾਂ ਦੇ ਸਪਾਂਸਰਾਂ ਅਤੇ ਏਜੰਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਇਨ੍ਹਾਂ ਲੜਕੀਆਂ ਦੇ ਘਰ ਵਾਪਸ ਜਾਣ ਅਤੇ ਲੋੜੀਂਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਣ।

ਸਾਹਨੀ ਨੇ ਦਸਿਆ ਕਿ ਅੱਜ ਆਈਆਂ ਲੜਕੀਆਂ ਪਿੰਡ ਇੰਦਾਣਾ ਕਲਸੀ, ਜਲੰਧਰ, ਸ਼ਾਹਕੋਟ, ਜਲੰਧਰ, ਅੱਪਰੇ, ਫਿਲੌਰ, ਗਾਲਿਬ ਕਲਾਂ, ਜਗਰਾਉਂ, ਪੱਟੀ, ਤਰਨਤਾਰਨ, ਕਮਾਲਪੁਰਾ, ਨਕੋਦਰ, ਅਕਲੀਆ, ਬਠਿੰਡਾ ਦੀਆਂ ਵਸਨੀਕ ਹਨ।  ਇਸ ਅਖੌਤੀ ਜਨ ਸ਼ਕਤੀ ਸਲਾਹਕਾਰਾਂ ਦੇ ਝੂਠ ਦਾ ਸ਼ਿਕਾਰ ਹੋ ਕੇ ਰੁਜ਼ਗਾਰ ਲਈ ਓਮਾਨ ਚਲੇ ਗਏ ਅਤੇ ਉਥੇ ਫਸ ਗਏ। ਉਨ੍ਹਾਂ ਦਸਿਆ ਕਿ ਜਲੰਧਰ ਦਾ ਇਕ ਲੜਕਾ ਵੀ ਇਸੇ ਤਰ੍ਹਾਂ ਫਸਿਆ ਹੋਇਆ ਸੀ ਅਤੇ ਪਿਛਲੇ ਮਹੀਨੇ ਆਪਣੇ ਸਪਾਂਸਰ ਤੋਂ ਭੱਜ ਕੇ ਮਸਕਟ ਦੇ ਇਕ ਸਥਾਨਕ ਗੁਰਦੁਆਰੇ ਵਿਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ, ਉਸ ਨੂੰ ਵੀ ਅੱਜ ਓਵਰਸਟੇ ਦੀ ਸਜ਼ਾ ਦੇ ਨਾਲ ਭਾਰਤ ਵਾਪਸ ਲਿਆਂਦਾ ਗਿਆ।

ਇਹ ਵੀ ਪੜ੍ਹੋ:  ਹਿੰਮਤ ਨੂੰ ਸਲਾਮ! ਕੈਂਸਰ ਪੀੜਤ ਪਿਤਾ ਦਾ ਸਹਾਰਾ ਬਣੀ 15 ਸਾਲਾ ਧੀ

ਸਾਂਸਦ ਸਾਹਨੀ ਜੋ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਤੋਂ ਇਲਾਵਾ ਸਪਾਂਸਰ ਵਲੋਂ ਲੜਕੀਆਂ ਨੂੰ ਨਾਜਾਇਜ਼ ਠੇਕਿਆਂ ਦੇ ਆਧਾਰ 'ਤੇ ਲਗਾਏ ਗਏ ਜੁਰਮਾਨੇ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ। ਪੰਜਾਬ ਵਿਚ ਖਰਚਾ ਵੀ ਵਿਕਰਮਜੀਤ ਸਿੰਘ ਸਾਹਨੀ ਹੀ ਚੁੱਕ ਰਹੇ ਹਨ।  ਇਸ ਦੇ ਨਾਲ ਹੀ ਸੰਸਦ ਮੈਂਬਰ ਸਾਹਨੀ ਸ਼ੈਲਟਰ ਹੋਮ ਵਿਖੇ ਲੰਗਰ ਸੇਵਾ ਵੀ ਕਰ ਰਹੇ ਹਨ ਜਿਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੜਕੀਆਂ ਮਸਕਟ ਵਿਖੇ ਸ਼ਰਨਾਰਥੀਆਂ ਵਜੋਂ ਰਹਿ ਰਹੀਆਂ ਹਨ।

ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸਾਡਾ ਕੰਮ ਸਿਰਫ਼ ਇਨ੍ਹਾਂ ਲੜਕੀਆਂ ਨੂੰ ਘਰ ਵਾਪਸ ਲਿਆਉਣ ਨਾਲ ਹੀ ਪੂਰਾ ਨਹੀਂ ਹੁੰਦਾ, ਸਗੋਂ ਅਸੀਂ ਪੰਜਾਬ ਵਿਚ ਹੀ ਇਨ੍ਹਾਂ ਦੇ ਮੁੜ ਵਸੇਬੇ ਲਈ ਵੀ ਵਚਨਬੱਧ ਹਾਂ।  ਅਸੀਂ ਉਨ੍ਹਾਂ ਨੂੰ ਦਿੱਲੀ ਦੇ ਸਾਡੇ ਵਿਸ਼ਵ ਪੱਧਰੀ ਹੁਨਰ ਕੇਂਦਰ ਅਤੇ ਅੰਮ੍ਰਿਤਸਰ ਦੇ ਮਲਟੀ-ਸਪੈਸ਼ਲਿਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਰਿਹਾਇਸ਼ੀ ਹੁਨਰ ਸਿਖਲਾਈ ਦੀ ਪੇਸ਼ਕਸ਼ ਕਰ ਰਹੇ ਹਾਂ, ਜਿਥੇ ਇਹ ਲੜਕੀਆਂ ਸਾਡੇ ਹੋਸਟਲ ਦੀਆਂ ਸਹੂਲਤਾਂ ਵਿਚ ਰਹਿ ਕੇ ਰੁਜ਼ਗਾਰ ਯੋਗ ਹੁਨਰ ਸਿੱਖਣਗੀਆਂ ਅਤੇ ਬਾਅਦ ਵਿਚ ਪੰਜਾਬ ਵਿਚ ਹੀ ਸਨਮਾਨਜਨਕ ਨੌਕਰੀਆਂ ਪ੍ਰਾਪਤ ਕਰਨਗੀਆਂ। ਉਨ੍ਹਾਂ ਨੂੰ ਬੱਸ ਆਪਣੀ ਰੁਚੀ ਦੇ ਅਨੁਸਾਰ ਆਪਣੀ ਸਿਖਲਾਈ ਪੂਰੀ ਕਰਨੀ ਹੈ ਅਤੇ ਫਿਰ ਉਹ ਉਸੇ ਖੇਤਰ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ।

ਸੰਸਦ ਮੈਂਬਰ ਸਾਹਨੀ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਸੱਤ ਲੜਕੀਆਂ ਜੋ ਅੱਜ ਅਪਣੇ ਘਰ ਵਾਪਸ ਆਈਆਂ ਹਨ, ਭਲਕੇ ਅਪਣੇ ਨੇੜਲੇ ਥਾਣਿਆਂ ਵਿਚ ਜਾ ਕੇ ਪੰਜਾਬ ਸਰਕਾਰ ਵਲੋਂ ਬਣਾਈ ਗਈ ਐਸ.ਆਈ.ਟੀ. ਤਹਿਤ ਉਨ੍ਹਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਵਿਰੁਧ ਪਰਚਾ ਦਰਜ ਕਰਵਾਉਣਗੀਆਂ। ਝੂਠੇ ਵਾਅਦੇ ਕਰ ਕੇ ਓਮਾਨ ਭੇਜਣ ਵਾਲੇ ਏਜੰਟਾਂ ਵਿਰੁਧ ਐਫ਼.ਆਈ.ਆਰ ਦਰਜ ਕਰਵਾਈ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement