
ਸੰਦੀਪ ਜਾਖੜ ਨੇ ਕਿਹਾ ਸੀ ਕਿ ਮੈਂ ਸੁਣਿਆ ਹੈ ਕਿ ਕੁਝ ਫਾਈਲਾਂ ਸਬੰਧੀ ਸੀ.ਐਮ. ਦੇ ਨਾਲ ਸਮਝੌਤਾ ਹੋ ਗਿਆ ਹੈ। ਇਹ ਇਸ਼ਾਰਾ ਉਨ੍ਹਾਂ ਰਾਜਾ ਵੜਿੰਗ ਵੱਲ ਕੀਤਾ ਸੀ।
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਬੋਹਰ ਤੋਂ ਕਾਂਗਰਸੀ ਆਗੂ ਸੰਦੀਪ ਜਾਖੜ ਵਿਚਾਲੇ ਸ਼ੁਰੂ ਜੰਗ ਸ਼ੁਰੂ ਹੋ ਗਈ ਹੈ। ਹੁਣ ਰਾਜਾ ਵੜਿੰਗ ਨੇ ਵੀ ਸੰਦੀਪ ਜਾਖੜ 'ਤੇ ਪਲਟਵਾਰ ਕੀਤਾ ਹੈ। ਰਾਜਾ ਵੜਿੰਗ ਨੇ ਟਵੀਟ ਕਰ ਕੇ ਲਿਖਿਆ ਕਿ
''ਸੋਚਦਾ ਹਾਂ ਕਿ ਗੱਲ ਕਿੱਥੋਂ ਸ਼ੁਰੂ ਕਰਾਂ
ਗੱਲ ਚਾਚੇ ਦੀ ਕਰਾਂ ਜਾਂ ਭਤੀਜੇ ਦੀ ਕਰਾਂ
ਜਾਂ ਦੋਨਾਂ ਦੀ ਗੱਲ ਇਕੱਠਿਆਂ ਕਰਾਂ
ਇਹ ਸਾਰੀ ਖੇਡ ਭਾਜਪਾ ਨੇ ਰਚਾਈ ਹੈ
ਅਤੇ ਭਜੀਤਾ ਚਾਚੇ ਨੂੰ ਬਚਾਉਣ ਖ਼ੁਦ ਆਇਆ ਹੈ
ਚਾਚੇ ਨੂੰ ਬਚਾਉਣ ਦੇ ਚੱਕਰ ਵਿਚ ਨਾ ਬੇਟੀ ਦਿਖੀ ਨਾ ਭੈਣ (ਪਹਿਲਵਾਨ)
ਚੱਲ ਤੂੰ ਵੀ ਉਤਾਰ ਮਖੌਟਾ ਅਤੇ ਖਾਕੀ ਨਿੱਕਰ ਪਹਿਨ।
ਇਕ ਚਿਹਰੇ 'ਤੇ ਕਈ ਚਿਹਰੇ ਲਗਾ ਲੈਂਦੇ ਨੇ ਲੋਕ
ਜਦੋਂ ਵੀ ਮਨ ਕਰੇ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਕ
ਗੱਲ ਚਾਚੇ ਨੇ ਵੀ ਭਾਜਪਾ ਵਿਚ ਜਾਣ ਤੋਂ ਪਹਿਲਾਂ 2021 ਵਿਚ ਇੱਦਾਂ ਹੀ ਕੀਤੀ ਸੀ।
ਹੱਥ ਵਿਚ ਕਾਂਗਰਸ ਦਾ ਡੰਡਾ
ਉਸ 'ਤੇ ਭਾਜਪਾ ਦਾ ਝੰਡਾ।''
ਜ਼ਿਕਰਯੋਗ ਹੈ ਕਿ ਸੰਦੀਪ ਜਾਖੜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਭਤੀਜਾ ਹੈ ਅਤੇ ਉਨ੍ਹਾਂ ਨੇ ਰਾਜਾ ਵੜਿੰਗ ਦੇ ਇੱਕ ਟਵੀਟ ਨੂੰ ਲੈ ਕੇ ਪਲਟਵਾਰ ਕੀਤਾ ਸੀ। ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਹਰਿਆਣਾ ਦੇ ਹੱਕ ‘ਚ ਖੜ੍ਹੇ ਨਾ ਹੋਣ ਨੂੰ ਲੈ ਕੇ ਸੁਨੀਲ ਜਾਖੜ ਤੇ ਸਵਾਲ ਚੁੱਕੇ ਸਨ। ਸੁਨੀਲ ਜਾਖੜ ਨੂੰ ਅਸਲੀ ਚੌਧਰੀ ਦੱਸਦੇ ਹੋਏ ਉਹਨਾਂ ਨੇ ਲਿਖਿਆ ਸੀ ਕਿ ਜਿਸ ਤਰ੍ਹਾਂ ਉਹ ਕਾਂਗਰਸ ਖ਼ਿਲਾਫ਼ ਗੁੱਸਾ ਕੱਢ ਰਹੇ ਹਨ, ਉਨ੍ਹਾਂ ਨੂੰ ਹਰਿਆਣਾ ‘ਚ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ‘ਚ ਖੜ੍ਹਨਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਾਜਪਾ ਵਿਚ ਘੁਟਣ ਮਹਿਸੂਸ ਨਹੀਂ ਕਰ ਰਹੇ ਹਨ। ਰਾਜਾ ਵੜਿੰਗ ਦੇ ਇਸ ਟਵੀਟ ਦੇ ਜਵਾਬ ‘ਚ ਫਿਲਹਾਲ ਸੁਨੀਲ ਜਾਖੜ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੇ ਕੁਝ ਇਸ਼ਾਰਿਆਂ ‘ਚ ਹੀ ਰਾਜਾ ਵੜਿੰਗ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਸੀ। ਸੰਦੀਪ ਜਾਖੜ ਨੇ ਕਿਹਾ ਸੀ ਕਿ ਮੈਂ ਸੁਣਿਆ ਹੈ ਕਿ ਕੁਝ ਫਾਈਲਾਂ ਸਬੰਧੀ ਸੀ.ਐਮ. ਦੇ ਨਾਲ ਸਮਝੌਤਾ ਹੋ ਗਿਆ ਹੈ। ਇਹ ਇਸ਼ਾਰਾ ਉਨ੍ਹਾਂ ਰਾਜਾ ਵੜਿੰਗ ਵੱਲ ਕੀਤਾ ਸੀ।