TarnTaran Accident News: ਤਰਨਤਾਰਨ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਂ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਹੋਈ ਮੌਤ
Published : Jun 2, 2024, 3:17 pm IST
Updated : Jun 2, 2024, 3:17 pm IST
SHARE ARTICLE
TarnTaran Accident News in punjabi
TarnTaran Accident News in punjabi

TarnTaran Accident News: ਇਕ ਪੁੱਤ ਗੰਭੀਰ ਜ਼ਖ਼ਮੀ

TarnTaran Accident News in punjabi : ਤਰਨਤਾਰਨ ਜ਼ਿਲ੍ਹੇ ’ਚ ਦੋ ਸੜਕ ਹਾਦਸੇ ਵਾਪਰੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ ਮਾਂ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਪਹਿਲੀ ਘਟਨਾ ਸ਼ਨਿਚਰਵਾਰ ਦੁਪਹਿਰੇ ਕਰੀਬ ਡੇਢ ਵਜੇ ਪਿੰਡ ਘਸੀਟਪੁਰਾ ਕੋਲ ਵਾਪਰੀ ਜਿੱਥੇ ਮਾਂ ਪੁੱਤ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: Mohali News: ਮੁਹਾਲੀ 'ਚ ਬੈਂਕ ਅਤੇ ਪ੍ਰਾਪਰਟੀ ਕਾਰੋਬਾਰੀ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ 

ਜਦੋਂਕਿ ਦੂਸਰੀ ਘਟਨਾ ਤਰਨਤਾਰਨ-ਪੱਟੀ ਮਾਰਗ ’ਤੇ ਵਾਪਰੀ ਜਿੱਥੇ ਬਾਈਕ ਸਵਾਰ ਵਿਅਕਤੀ ਮੌਤ ਦੇ ਮੂੰਹ ਚਲਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਲਏ ਹਨ। ਸਤਨਾਮ ਸਿੰਘ ਸੱਤਾ ਵਾਸੀ ਦੌਲੇਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ, ਹਰਮਨ ਸਿੰਘ ਅਤੇ ਭਰਜਾਈ ਸੁਖਵਿੰਦਰ ਕੌਰ ਦਵਾਈ ਲੈਣ ਵਾਸਤੇ ਮੋਟਰਸਾਈਕਲ ’ਤੇ ਪਿੰਡ ਕੰਗ ਵੱਲ ਜਾ ਰਹੇ ਸੀ।

ਇਹ ਵੀ ਪੜ੍ਹੋ: Anmol Gagan Mann Marriage: 'ਆਪ' ਮੰਤਰੀ ਅਨਮੋਲ ਗਗਨ ਮਾਨ ਦਾ 16 ਜੂਨ ਨੂੰ ਹੋਵੇਗਾ ਵਿਆਹ, ਲਾੜਾ ਪੇਸ਼ੇ ਵਜੋਂ ਵਕੀਲ 

ਜਦੋਂ ਉਹ ਪਿੰਡ ਘਸੀਟਪੁਰ ਕੋਲ ਪੁੱਜੇ ਤਾਂ ਤਰਨਤਾਰਨ ਵੱਲੋਂ ਆ ਰਹੇ ਟਾਟਾ ਏਸ ਟੈਂਪੂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਰ ਕੇ ਬਾਈਕ ਸਵਾਰ ਤਿੰਨੇ ਜਣੇ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਜ਼ਖ਼ਮੀ ਹੋ ਗਏ। ਸਿਰ ’ਤੇ ਸੱਟ ਲੱਗਣ ਕਰ ਕੇ ਉਸ ਦੇ ਭਤੀਜੇ ਅੰਮ੍ਰਿਤਪਾਲ ਸਿੰਘ (16) ਦੀ ਮੌਕੇ ’ਤੇ ਹੀ ਮੌਤ ਹੋ ਗਈ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂਕਿ ਦੂਸਰੇ ਭਤੀਜੇ ਹਰਮਨ ਸਿੰਘ ਅਤੇ ਭਰਜਾਈ ਸੁਖਵਿੰਦਰ ਕੌਰ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਜਿੱਥੇ ਇਲਾਜ ਦੌਰਾਨ ਭਰਜਾਈ ਨੇ ਵੀ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਟਾਟਾ ਏਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।

(For more Punjabi news apart from 'TarnTaran Accident News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement