Moga News : ਮੋਗਾ ’ਚ ਇੱਕ ਮਹਿਲਾ ਦੀਆਂ ਤਿੰਨ ਦੁਕਾਨਾਂ ਨੂੰ ਤੇਲ ਪਾ ਕੇ ਲਗਾਈ ਅੱਗ

By : BALJINDERK

Published : Jun 2, 2024, 7:15 pm IST
Updated : Jun 2, 2024, 7:15 pm IST
SHARE ARTICLE
ਸੀਸੀਟੀ ’ਚ ਹੋਈ ਕੈਦ ਹੋਇਆ ਮੁਲਜ਼ਮ
ਸੀਸੀਟੀ ’ਚ ਹੋਈ ਕੈਦ ਹੋਇਆ ਮੁਲਜ਼ਮ

Moga News : ਦੁਕਾਨ ’ਚ ਪਈਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਸੜ ਕੇ ਹੋਈਆਂ ਸਵਾਹ, ਘਟਨਾ ਸੀਸੀਟੀ ’ਚ ਹੋਈ ਕੈਦ

Moga News : ਮੋਗਾ ਦੇ ਕਸਬਾ ਬੱਧਨੀ ਕਲਾ ’ਚ ਬੀਤੀ ਦੇਰ ਰਾਤ ਇਕ ਨੌਜਵਾਨ ਨੇ ਬੁਟੀਕ ਦਾ ਕੰਮ ਕਰਨ ਵਾਲੀ ਮਹਿਲਾ ਦੀਆਂ ਤਿੰਨ ਦੁਕਾਨਾਂ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਦੀਆਂ ਤਿੰਨ ਦੁਕਾਨਾਂ ਸਨ। ਜਿਸ ’ਚੋਂ ਦੋ ਦੁਕਾਨਾਂ ਇੱਕ ਬੁਟੀਕ ਚਲਾਉਣ ਵਾਲੀ ਮਹਿਲਾ ਨੂੰ ਦਿੱਤੀਆਂ ਹੋਈਆਂ ਸਨ ਅਤੇ ਇੱਕ ਦੁਕਾਨ ਰੈਡੀਮੇਡ ਵਾਲੇ ਨੂੰ ਦਿੱਤੀ ਹੋਈ ਸੀ ਤਾਂ ਦੁਕਾਨ ਮਾਲਕ ਵੱਲੋਂ ਰੈਡੀਮੇਡ ਵਾਲੇ ਤੋਂ ਆਪਣੀ ਦੁਕਾਨ ਖ਼ਾਲੀ ਕਰਵਾ ਕੇ ਬੁਟੀਕ ਚਲਾਉਣ ਵਾਲੀ ਮਹਿਲਾ ਨੂੰ ਦੇ ਦਿੱਤੀ ਗਈ ਸੀ। ਜਿਸ ਕਰਕੇ ਰੈਡੀਮੇਡ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨੇ ਇਸ ਗੱਲ ਦਾ ਗਿਲਾ ਕੀਤਾ ਅਤੇ ਬੀਤੀ ਦੇਰ ਰਾਤ ਬੁਟੀਕ ਚਲਾਉਣ ਵਾਲੀ ਮਹਿਲਾ ਦੀਆਂ ਤਿਨੋਂ ਦੁਕਾਨਾਂ ਨੂੰ ਤੇਲ ਪਾਕੇ ਅੱਗ ਲਗਾ ਦਿੱਤੀ ਅਤੇ ਬੁਟੀਕ ’ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ ’ਚ ਰੈਡੀਮੇਡ ਵਾਲੇ ਦੁਕਾਨਦਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(For more news apart from three shops of woman were set on fire by pouring oil on them In Moga News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement