55 ਸਾਲਾ ਬੁਢਾ 2 ਬੱਚਿਆਂ ਦੀ ਮਾਂ ਨੂੰ ਲੈ ਕੇ ਹੋਇਆ ਤਿੱਤਰ, ਭਾਲ ਜਾਰੀ  
Published : Jul 2, 2019, 4:26 pm IST
Updated : Jul 2, 2019, 4:27 pm IST
SHARE ARTICLE
Love in Relation
Love in Relation

ਪਿੰਡ ਤਰੀਜਾਨਗਰ ਦੇ ਫੋਕਲ ਪੁਆਇੰਟ ਨਜ਼ਦੀਕ ਰਹਿੰਦੇ ਗੁੱਜਰ ਭਾਈਚਾਰੇ ਨਾਲ ਸਬੰਧਤ...

ਚੰਡੀਗੜ੍ਹ: ਪਿੰਡ ਤਰੀਜਾਨਗਰ ਦੇ ਫੋਕਲ ਪੁਆਇੰਟ ਨਜ਼ਦੀਕ ਰਹਿੰਦੇ ਗੁੱਜਰ ਭਾਈਚਾਰੇ ਨਾਲ ਸਬੰਧਤ 2 ਬੱਚਿਆਂ ਦੀ ਮਾਂ ਨੂੰ ਲਗਭਗ 55 ਸਾਲਾ ਗੁੱਜਰ ਵੱਲੋਂ ਵਰਗਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੋਤੀ ਪਤਨੀ ਸ਼ਾਹਦੀਨ ਅਤੇ ਰੌਸ਼ਨ ਬੀਬੀ ਵਾਸੀ ਤਰੀਜਾਨਗਰ ਫੋਕਲ ਪੁਆਇੰਟ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਹਨੀਫਾ ਪਤਨੀ ਨਜ਼ੀਰ ਪਿਛਲੇ ਲਗਭਗ 5 ਸਾਲਾਂ ਤੋਂ ਉਨ੍ਹਾਂ ਨਾਲ ਰਹਿੰਦੇ ਸਨ ਅਤੇ ਹਨੀਫਾ ਦਾ ਪਤੀ ਨਜ਼ੀਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ।

Love in RelationshipLove in Relationship

ਉਨ੍ਹਾਂ ਦੱਸਿਆ ਕਿ ਇਲਾਜ ਭਾਵੇਂ ਕਈ ਥਾਵਾਂ ਤੋਂ ਕਰਵਾਇਆ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ, ਜਿਸ ਤੋਂ ਬਾਅਦ ਨਜ਼ੀਰ ਨੂੰ ਇਲਾਜ ਲਈ ਦਿੱਲੀ ਸਥਿਤ ਇਕ ਧਾਰਮਕ ਅਸਥਾਨ ‘ਤੇ ਲੈ ਗਏ, ਜਿੱਥੇ ਨਜ਼ੀਰ ਦਾ ਲਗਭਗ 15-20 ਦਿਨ ਇਲਾਜ ਚੱਲਣ ਤੋਂ ਬਾਅਦ ਵਾਪਸ ਲੈ ਆਏ ਅਤੇ ਇਸੇ ਦੌਰਾਨ ਹੀ ਦਿੱਲੀ ਰਹਿੰਦੇ ਲਗਭਗ 55 ਸਾਲਾ ਨੂਰਾ ਨਾਲ ਹਨੀਫਾ ਦੀ ਜਾਣ-ਪਛਾਣ ਹੋ ਗਈ ਅਤੇ ਨੂਰਾ ਵੀ ਦਿੱਲੀ ਤੋਂ ਆ ਕੇ ਇਥੇ ਹਨੀਫਾ ਕੋਲ ਬੀਤੇ ਦਿਨਾਂ ਤੋਂ ਰਹਿਣ ਲੱਗ ਪਿਆ ਪਰ ਬੀਤੇ ਦਿਨੀਂ ਨਜ਼ੀਰ ਦੀ ਇਲਾਜ ਦੌਰਾਨ ਮੌਤ ਹੋ ਗਈ।

love jihadlove jihad

ਬੋਤੀ ਪਤਨੀ ਸ਼ਾਹਦੀਨ ਨੇ ਦੱਸਿਆ ਕਿ ਹਨੀਫਾ ਜੋ ਰਿਸ਼ਤੇ ‘ਚ ਉਸ ਦੀ ਜੇਠਾਣੀ ਲੱਗਦੀ ਹੈ, ਸ਼ਨੀਵਾਰ ਨੂੰ ਘਰੋਂ ਇਹ ਕਹਿ ਕੇ ਗਈ ਸੀ ਕਿ ਉਹ ਆਪਣਾ ਰਾਸ਼ਨ ਕਾਰਡ ਬਣਾਉਣ ਲਈ ਜਾ ਰਹੀ ਹੈ ਪਰ ਦੇਰ ਰਾਤ ਤੱਕ ਨਾ ਆਉਣ ‘ਤੇ ਪਤਾ ਲੱਗਾ ਕਿ ਹਨੀਫਾ ਨੂੰ ਦਿੱਲੀ ਤੋਂ ਆਇਆ ਨੂਰਾ ਆਪਣੇ ਨਾਲ ਭਜਾ ਕੇ ਕਿਧਰੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਹੈ। ਪੀੜਤ ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਹਨੀਫਾ ਦੀ ਜਲਦ ਭਾਲ ਕਰਕੇ ਉਸ ਨੂੰ ਬੱਚਿਆਂ ਨਾਲ ਮਿਲਵਾਇਆ ਜਾਵੇ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement