ਪੰਜਾਬ ’ਚ ਕੋਰੋਨਾ ਵਾਇਰਸ ਨਾਲ ਹੋਈਆਂ 5 ਹੋਰ ਮੌਤਾਂ
Published : Jul 2, 2020, 8:35 am IST
Updated : Jul 2, 2020, 8:35 am IST
SHARE ARTICLE
Corona  Virus
Corona Virus

24 ਘੰਟਿਆਂ ਵਿਚ 100 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ

ਚੰਡੀਗੜ੍ਹ, 1 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਾਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਜਿਥੇ 5 ਹੋਰ ਮੌਤਾਂ ਹੋਈਆਂ ਹਨ, ਉਥੇ 100 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਲੁਧਿਆਣਾ ਜ਼ਿਲ੍ਹੇ ਵਿਚ ਲਗਾਤਾਰ ਚੌਥੇ ਦਿਨ ਕੋਰੋਨਾ ਵਿਸਫੋਟ ਹੋਇਆ। ਇਕੋ ਦਿਨ ਵਿਚ 41 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਸੂਬੇ ਵਿਚ ਮੌਤਾਂ ਦੀ ਗਿਣਤੀ 152 ਤਕ ਪਹੁੰਚ ਚੁਕੀ ਹੈ। ਹੁਣ ਕੋਰੋਨਾ ਮਰੀਜ਼ਾਂ ਦਾ ਕੁਲ ਅੰਕੜਾ 5668 ਤਕ ਪਹੁੰਚ ਗਿਆ ਹੈ। ਅੱਜ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ ਤੇ ਮੋਹਾਲੀ ਵਿਚ ਇਕ ਇਕ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ।

File PhotoFile Photo

ਅੱਜ 122 ਹੋਰ ਮਰੀਜ਼ ਠੀਕ ਹੋਏ ਹਨ ਅਤੇ ਇਸ ਤਰ੍ਹਾ ਠੀਕ ਹੋਏ ਮਰੀਜ਼ਾਂ ਦਾ ਕੁਲ ਅੰਕੜਾ ਵੀ 3989 ਤਕ ਪਹੁੰਚ ਗਿਆ ਹੈ। ਸੂਬੇ ਵਿਚ 1530 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ, ਜਿਨ੍ਹਾਂ ’ਚੋਂ 36 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 3 ਮਰੀਜ਼ ਵੈਂਟੀਲੇਟਰ ਅਤੇ 33 ਆਕਸੀਜਨ ’ਤੇ ਹਨ। ਸੂਬੇ ਵਿਚ ਹੁਣ ਤਕ ਕੁੱਲ 3 ਲੱਖ 8 ਹਜ਼ਾਰ 998 ਲੋਕਾਂ ਦੇ ਕੋਰੋਨਾ ਟੈਸਟ ਹੋਏ ਹਨ। ਇਸ ਸਮੇਂ ਸੱਭ ਛੋਂ ਵੱਧ ਪਾਜ਼ੇਟਿਵ ਕੇਸਾਂ ਦਾ ਅੰਕੜਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ, ਜਿਥੇ 928 ਪਾਜ਼ੇਟਿਵ ਮਾਮਲੇ ਹੁਣ ਤਕ ਦਰਜ ਹੋ ਚੁਕੇ ਹਨ।

ਇਸ ਤੋਂ ਬਾਅਦ ਲੁਧਿਆਣਾ 880, ਜਲੰਧਰ 743, ਸੰਗਰੂਰ 492 ਅਤੇ ਪਟਿਆਲਾ 332 ਦਾ ਅੰਕੜਾ ਹੁਣ ਤਕ ਦਾ ਹੈ। ਸੱਭ ਤੋਂ ਵੱਧ 43 ਮੌਤਾਂ ਹੁਣ ਤਕ ਜ਼ਿਲਾ ਅੰÇ੍ਰਮਤਸਰ ਵਿਚ ਹੋਈਆਂ ਹਨ। ਇਸ ਤੋਂ ਬਾਅਦ ਲੁਧਿਆਣਾ ਵਿਚ 22, ਜਲੰਧਰ ਵਿਚ 21 ਅਤੇ ਸੰਗਰੂਰ ਵਿਚ 13 ਮੌਤਾ ਹੋਈਆਂ ਹਨ। ਪਟਿਆਲਾ ਵਿਚ ਵੀ 9 ਮੌਤਾਂ ਹੋ ਚੁਕੀਆਂ ਹਨ। ਭਾਵੇਂ ਸਾਰੇ ਹੀ ਜ਼ਿਲਿ੍ਹਆਂ ’ਚੋਂ ਇਸ ਸਮੇਂ ਨਵੇਂ ਕੋਰੋਨਾ ਕੇਸ ਆ ਰਹੇ ਹਨ ਪਰ ਪੰਜ ਜ਼ਿਲ੍ਹੇ ਜ਼ਿਆਦਾ ਪ੍ਰਭਾਵਤ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement