
ਦੇਸ਼ ਭਗਤ ਯੂਨੀਵਰਸਿਟੀ ਵਲੋਂ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਡਾਕਟਰ ਦਿਵਸ
ਫ਼ਤਿਹਗੜ੍ਹ ਸਾਹਿਬ, 1 ਜੁਲਾਈ (ਇੰਦਰਪ੍ਰੀਤ ਬਖਸ਼ੀ): ਦੇਸ਼ ਭਗਤ ਯੂਨੀਵਰਸਿਟੀ ਵਲੋਂ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਡਾਕਟਰ ਦਿਵਸ ਮਨਾਇਆ। ਇਹ ਦਿਨ ਕੇਕ ਕੱਟਣ ਦੀ ਰਸਮ ਅਤੇ ਡਾਕਟਰਾਂ ਦੀਆਂ ਡਿਊਟੀਆਂ ਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਵਾਈਸ ਪ੍ਰਿੰਸੀਪਲ ਡਾ. ਸੰਜੀਵ ਸੋਨੀ ਵਲੋਂ ਇਕ ਮਾਹਿਰ ਭਾਸ਼ਣ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਅਨੁਸ਼ਾਸਨੀ ਜੀਵਨ ਦੀ ਪਾਲਣਾ ਕਰਨ, ਸਾਰੇ ਸਾਵਧਾਨੀ ਵਰਤਣ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਸੁਰੱਖਿਅਤ ਰਹਿਣ ਲਈ ਸਵੱਛਤਾ ਬਣਾਈ ਰੱਖਣ।
ਇਸ ਦੌਰਾਨ 2360 ਤੋਂ ਵਧੇਰੇ ਵਿਦਿਆਰਥੀ ਆਨਲਾਈਨ ਜੁੜੇ ਅਤੇ ਉਨ੍ਹਾਂ ਨੇ ਘਰ ਵਿਚ ਮਾਸਕ ਬਣਾਉਣ ਵਿਚ ਅਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਅੰਤ ਵਿਚ ਸਟਾਫ਼ ਮੈਂਬਰਾਂ ਵਿਚ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ “ਸੰਸਾਰ ਕੋਵਿਡ-19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਅਤੇ ਇਹ ਡਾਕਟਰਾਂ ਅਤੇ ਸਿਹਤ-ਸੰਭਾਲ ਪੇਸ਼ੇਵਰਾਂ ਦੀਆਂ ਸੇਵਾਵਾਂ ਹਨ ਜਿਨ੍ਹਾਂ ਨੇ ਸਾਨੂੰ ਇਸ ਵਾਇਰਸ ਦੀ ਲਾਗ ਦੇ ਪ੍ਰਭਾਵਾਂ ਨਾਲ ਨਿਪਟਣ ਦੇ ਯੋਗ ਬਣਾਇਆ ਹੈ। ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਡਾਕਟਰਾਂ ਦੇ ਬੇਮਿਸਾਲ ਯਤਨਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਡਾਕਟਰਾਂ ਦੇ ਯੋਗਦਾਨ ਨੂੰ ਪਛਾਣਨਾ ਚਾਹੀਦਾ ਅਤੇ ਮਾਨਵਤਾ ਅਤੇ ਦਿਆਲਤਾ ਬਾਰੇ ਸਬਕ ਲੈਣਾ ਚਾਹੀਦਾ ਜਿਸ ਨਾਲ ਉਹ ਸਾਡੀ ਸੇਵਾ ਕਰਦੇ ਹਨ। ਵਿਦਿਆਰਥੀਆਂ ਵਲੋਂ ਘਰਾਂ ਵਿਚ ਤਿਆਰ ਕੀਤਾ ਮਾਸਕ। (ਇੰਦਰਪ੍ਰੀਤ)