ਪੰਜਾਬ 'ਚ 300 ਲੱਖ ਟਨ ਅਨਾਜ ਦੇ ਭੰਡਾਰ
Published : Jul 2, 2020, 8:01 am IST
Updated : Jul 2, 2020, 8:01 am IST
SHARE ARTICLE
File Photo
File Photo

ਪ੍ਰਧਾਨ ਮੰਤਰੀ ਦੀ 5 ਕਿਲੋ ਸਕੀਮ ਨਾਲ ਰਾਹਤ ਦੀ ਆਸ

ਚੰਡੀਗੜ੍ਹ, 1 ਜੁਲਾਈ (ਐਸ.ਐਸ. ਬਰਾੜ) : ਪ੍ਰਧਾਨ ਮੰਤਰੀ ਵਲੋਂ ਗਰੀਬਾਂ ਨੂੰ 5 ਕਿਲੋ ਅਨਾਜ ਮੁਫ਼ਤ ਦੇਣ ਦੀ ਸਕੀਮ ਨਵੰਬਰ ਤਕ ਜਾਰੀ ਰੱਖਣ ਦੇ ਐਲਾਨ ਨਾਲ ਪੰਜਾਬ 'ਚ ਨੱਕੋ-ਨੱਕ ਭਰੇ ਪਏ ਗੋਦਾਮਾਂ ਨੂੰ ਕੁੱਝ ਸਾਹ ਆਉਣ ਦੀ ਉਮੀਦ ਲੱਗੀ ਹੈ। ਇਸ ਸਕੀਮ ਅਧੀਨ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ 5 ਕਿਲੋ ਅਨਾਜ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦਿਤਾ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ 40 ਲੱਖ ਟਨ ਅਨਾਜ ਦਿਤਾ ਜਾਣਾ ਹੈ ਅਤੇ 5 ਮਹੀਨਿਆਂ 'ਚ 200 ਲੱਖ ਟਨ ਅਨਾਜ ਦੀ ਲੋੜ ਹੋਵੇਗੀ। ਇਸ ਤੋਂ ਪਹਿਲਾਂ ਅਪ੍ਰੈਲ ਤੋਂ ਜੂਨ ਤਕ ਦੇ ਤਿੰਨ ਮਹੀਨਿਆਂ ਦੌਰਾਨ ਵੀ 120 ਲੱਖ ਟਨ ਅਨਾਜ ਵੰਡਿਆ ਗਿਆ।

ਇਸ 5 ਕਿਲੋ ਦੀ ਸਕੀਮ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਰਾਹੀਂ ਜੋ ਅਨਾਜ ਦਿਤਾ ਜਾਂਦਾ ਹੈ, ਉਹ ਇਸ ਤੋਂ ਵਖਰਾ ਹੈ। ਉਪਰੋਕਤ ਐਲਾਨ ਨਾਲ ਅਨਾਜ ਦੀ ਮੰਗ ਵੱਡੀ ਪੱਧਰ 'ਤੇ ਵਧੇਗੀ ਅਤੇ ਲਗਭਗ ਬਹੁਤਾ ਅਨਾਜ ਪੰਜਾਬ 'ਚੋਂ ਹੀ ਜਾਵੇਗਾ। 31 ਮਾਰਚ ਨੂੰ ਪੰਜਾਬ ਦੇ ਗੁਦਾਮਾਂ 'ਚ ਲਗਭਗ 195 ਲੱਖ ਟਨ ਕਣਕ ਅਤੇ ਚੌਲ ਪਿਆ ਸੀ। ਪਿਛਲੇ ਦੋ ਸਾਲਾਂ ਤੋਂ ਮੁਸ਼ਕਲ ਨਾਲ ਪੰਜਾਬ 'ਚੋਂ 18-20 ਲੱਖ ਟਨ ਅਨਾਜ ਹੀ ਹਰ ਸਾਲ ਚੁਕਿਆ ਜਾਂਦਾ ਰਿਹਾ। ਇਸ ਤਰ੍ਹਾਂ ਚੌਲ ਤਾਂ ਗੁਦਾਮਾਂ 'ਚ ਪਏ ਸਨ ਅਤੇ ਕਣਕ ਬਾਹਰ ਤਰਪਾਲਾਂ ਦੇ ਕੇ ਰੱਖੀ ਗਈ ਹੈ।

ਉਪਰੋਕਤ ਅਨਾਜ ਤੋਂ ਇਲਾਵਾ ਪੰਜਾਬ 'ਚ 50 ਲੱਖ ਟਨ ਝੋਨਾ ਮਿੱਲਾਂ 'ਚ ਪਿਆ ਸੀ ਜਿਸ ਤੋਂ ਤਕਰੀਬਨ 37 ਲੱਖ ਟਨ ਚੌਲ ਮਿਲਣਾ ਹੈ। ਸਿਰਫ਼ ਇਥੇ ਹੀ ਬੱਸ ਨਹੀਂ ਇਸ ਸਾਲ 128 ਲੱਖ ਟਨ ਕਣਕ ਹੋਰ ਖਰੀਦੀ ਗਈ। ਇਹ ਵੀ ਕੁੱਝ ਤਾਂ ਮੰਡੀਆਂ 'ਚ ਤਰਪਾਲਾਂ ਦੇ ਕੇ ਰੱਖੀ ਗਈ ਅਤੇ ਕੁੱਝ ਚੌਲ ਮਿੱਲਾਂ ਦੇ ਅਹਾਤਿਆਂ 'ਚ ਰੱਖੀ ਪਈ ਹੈ।

File PhotoFile Photo

ਇਸ ਤਰ੍ਹਾਂ ਜੂਨ ਦੇ ਅੰਤ ਤਕ ਪੰਜਾਬ 'ਚ ਲਗਭਗ 360 ਲੱਖ ਟਨ ਅਨਾਜ ਸੀ। ਪ੍ਰਧਾਨ ਮੰਤਰੀ ਵਲੋਂ 5 ਕਿਲੋ ਅਨਾਜ ਮੁਫ਼ਤ ਦੇਣ ਦੀ ਸਕੀਮ ਆਰੰਭਣ ਨਾਲ ਅਪ੍ਰੈਲ ਤੋਂ ਜੂਨ ਦੇ ਅੰਤ ਤਕ ਲਗਭਗ 50 ਲੱਖ ਟਨ ਅਨਾਜ ਚੁਕਿਆ ਗਿਆ। ਹਰ ਰੋਜ਼ 20 ਵਿਸ਼ੇ²ਸ਼ ਮੰਡੀਆਂ ਅਨਾਜ ਦੀਆਂ ਜਾਂਦੀਆਂ ਸਨ। ਇਸ ਤਰ੍ਹਾਂ ਹਰ ਰੋਜ਼ ਤਕਰੀਬਨ 50 ਤੋਂ 60 ਹਜ਼ਾਰ ਟਨ ਅਨਾਜ ਚੁਕਿਆ ਜਾਂਦਾ ਰਿਹਾ। ਤਿੰਨ ਮਹੀਨਿਆਂ 'ਚ 50 ਲੱਖ ਟਨ ਦੇ ਨੇੜੇ ਅਨਾਜ ਚੁਕਿਆ ਗਿਆ।

ਇਸ ਤਰ੍ਹਾਂ ਅੱਜ ਵੀ ਪੰਜਾਬ 'ਚ ਲਗਭਗ 300 ਲੱਖ ਟਨ ਕਣਕ ਅਤੇ ਚੌਲ ਪਏ ਹਨ। ਪ੍ਰਧਾਨ ਮੰਤਰੀ ਵਲੋਂ 5 ਕਿਲੋ ਦੀ ਸਕੀਮ ਨਵੰਬਰ ਦੇ ਅੰਤ ਤਕ ਵਧਾਉਣ ਨਾਲ ਲਗਭਗ 200 ਲੱਖ ਟਨ ਅਨਾਜ ਦੀ ਹੋਰ ਜ਼ਰੂਰਤ ਹੋਵੇਗੀ। ਜ਼ਿਆਦਾ ਅਨਾਜ ਪੰਜਾਬ 'ਚੋਂ ਹੀ ਚੁਕੇ ਜਾਣ ਦੀ ਸੰਭਾਵਨਾ ਹੈ। ਇਸ ਸਾਲ ਦੇ ਅੰਤ ਤਕ ਪੰਜਾਬ ਦੇ ਗੁਦਾਮਾਂ ਨੂੰ ਕੁੱਝ ਸਾਹ ਮਿਲਣ ਦੀ ਉਮੀਦ ਜਾਰੀ ਹੈ। ਪ੍ਰੰਤੂ ਅਜੇ ਵੀ ਹੋਰ ਖਪਤ ਵਧਾਉਣ ਨਾਲ ਇਹ ਮਸਲਾ ਹੱਲ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement