
ਦੇਸ਼ 'ਚ ਕਰੋਨਾ ਦੇ 48,786 ਨਵੇਂ ਮਾਮਲੇ, 1005 ਮੌਤਾਂ
ਨਵੀਂ ਦਿੱਲੀ, 1 ਜੁਲਾਈ : ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 48,786 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3,04,11,634 ਹੋ ਗਈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਤਾਜਾ ਅੰਕੜਿਆਂ ਦੇ ਅਨੁਸਾਰ ਵਾਇਰਸ ਕਾਰਨ 1005 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,99,459 ਹੋ ਗਈ | ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 16052 ਜਾਨਾਂ ਜਾ ਚੁਕੀਆਂ ਹਨ | (ਪੀ.ਟੀ.ਆਈ)