ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ

By : GAGANDEEP

Published : Jul 2, 2021, 9:45 am IST
Updated : Jul 2, 2021, 10:01 am IST
SHARE ARTICLE
GST
GST

ਜੂਨ 2021 ਤੱਕ ਵੈਟ ਅਤੇ ਸੀ.ਐਸ.ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫੀਸਦੀ ਅਤੇ 178.56 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ।

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਲੌਕਡਾਊਨ ਦੀਆਂ ਸਖ਼ਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੌਰਾਨ ਆਪਣੇ ਜੀ.ਐਸ.ਟੀ. ਬਕਾਏ ਦੀ ਅਦਾਇਗੀ ਸਮੇਂ ਸਿਰ ਕਰਕੇ ਸ਼ਾਨਦਾਰ ਸਥਿਰਤਾ ਅਤੇ ਸਮਰੱਥਾ ਵਿਖਾਈ ਹੈ। ਇਸ ਦੇ ਨਤੀਜੇ ਵਜੋਂ ਜੂਨ ਮਹੀਨੇ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ ਜੂਨ 2020 ਵਿੱਚ 869.66 ਕਰੋੜ ਰੁਪਏ ਦੇ ਮਾਲੀਆ ਇਕੱਤਰ ਹੋਇਆ ਸੀ।

CoronavirusCoronavirus

ਕਰ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਜੀ.ਐਸ.ਟੀ. ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫੀਸਦੀ ਵੱਧ ਰਿਹਾ।

GSTGST

ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ.ਆਰ.ਐਮ.ਪੀ. ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ 'ਤੇ ਨੇੜਿਓਂ ਨਿਗਰਾਨੀ ਰੱਖਣ, ਵੱਖ ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸਾਸ਼ਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ।

GSTGST

ਬੁਲਾਰੇ ਅਨੁਸਾਰ ਜੂਨ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ ਕ੍ਰਮਵਾਰ 699.27 ਕਰੋੜ ਅਤੇ 20.96 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਜਿਸ ਵਿੱਚ ਜੂਨ, 2020 'ਚ ਪ੍ਰਾਪਤ ਮਾਲੀਏ ਦੇ ਮੁਕਾਬਲੇ ਕ੍ਰਮਵਾਰ 42.37 ਫੀਸਦੀ ਅਤੇ 104.90 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਵੈਟ ਅਤੇ ਸੀ.ਐਸ.ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫੀਸਦੀ ਅਤੇ 178.56 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ।

ਗੌਰਤਲਬ ਹੈ ਕਿ ਪੰਜਾਬ ਦੇ ਕਰ ਵਿਭਾਗ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ (ਪੀ.ਐਸ.ਡੀ.ਟੀ) ਵੀ ਲਗਾਇਆ ਗਿਆ ਹੈ। ਹਾਲਾਂਕਿ ਜੂਨ 2020 ਦੇ ਮੁਕਾਬਲੇ ਜੂਨ 2021 ਦੇ ਮਹੀਨੇ ਦੌਰਾਨ ਪੰਜਾਬ ਰਾਜ ਵਿਕਾਸ ਕਰ ਦੀ ਉਗਰਾਹੀ ਵਿਚ 0.7 ਫੀਸਦੀ ਦੀ ਮਾਮੂਲੀ ਕਮੀ ਆਈ ਹੈ ਪਰ ਜੂਨ, 2021 (2021-22 ਦੀ ਪਹਿਲੀ ਤਿਮਾਹੀ) ਤੱਕ ਪੰਜਾਬ ਰਾਜ ਵਿਕਾਸ ਟੈਕਸ ਦੀ ਉਗਰਾਹੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 30 ਜੂਨ, 2021 ਤੱਕ ਭਾਰਤ ਸਰਕਾਰ ਵੱਲ ਪੰਜਾਬ ਦਾ ਜੀ.ਐਸ.ਟੀ. ਮੁਆਵਜ਼ਾ ਵਧ ਕੇ 8495 ਕਰੋੜ ਰੁਪਏ ਹੋ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement