ਗਰੇਵਾਲ ਨੂੰ ਖੁਦ ਝੋਨਾ ਲਾਉਣ ਦੀ ਦਿੱਤੀ ਚਿਤਾਵਨੀ
ਬਰਨਾਲਾ( ਲਖਵੀਰ ਚੀਮਾ) ਕਿਸਾਨਾਂ ਅੰਦਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖਿਲਾਫ ਗੁੱਸਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕਰਦਿਆਂ ਉਸ ਦੀ ਬਰਨਾਲਾ ਦੇ ਕਸਬਾ ਧਨੋਲਾ ਸਥਿਤ ਜ਼ਮੀਨ ਠੇਕੇ ’ਤੇ ਨਾ ਲੈਣ ਦੀ ਗੱਲ ਕਹੀ ਸੀ।
Farmers uproot paddy from BJP leader Harjeet Grewal's field
ਇਸ ਦੌਰਾਨ ਇਕ ਸਥਾਨਕ ਵਾਸੀ ਨੇ ਗਰੇਵਾਲ ਦੀ ਜ਼ਮੀਨ ਵਿਚ ਝੋਨਾ ਲਾ ਲਿਆ। ਜਦੋਂ ਕਿਸਾਨ ਯੂਨੀਅਨ ਦੇ ਆਗੂ ਉਸ ਨੂੰ ਸਮਝਾਉਣ ਗਏ ਤਾਂ ਉਸ ਨੇ ਕਿਸਾਨ ਬੀਬੀਆਂ ਨਾਲ ਮਾੜੀ ਭਾਸ਼ਾ ਦਾ ਵਰਤੀ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨਾਂ ਨੇ ਝੋਨਾ ਪੁੱਟ ਕੇ ਬਾਹਰ ਸੁੱਟ ਦਿੱਤਾ।
Farmers uproot paddy from BJP leader Harjeet Grewal's field
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਜੱਦੀ ਪਿੰਡ ਧਨੌਲਾ ਹੈ ਜਿੱਥੇ ਉਸ ਦੀ ਜੱਦੀ ਜ਼ਮੀਨ ਹੈ। ਬਰਨਾਲਾ ਦੇ ਕਸਬਾ ਧਨੌਲਾ ਸਥਾਨਕ ਬਰਨਾਲਾ ਸੰਗਰੂਰ ਰੋਡ 'ਤੇ ਡੇਢ ਏਕੜ ਜ਼ਮੀਨ ਪਿੰਡ ਦੇ ਕਿਸੇ ਵਿਅਕਤੀ ਤੋਂ ਠੇਕੇ ਤੇ ਲੈ ਕੇ ਉਸ ਵਿੱਚ ਝੋਨਾ ਲਗਾਇਆ ਗਿਆ ਪਰ ਅੱਜ ਬਰਨਾਲਾ ਰੇਲਵੇ ਸਟੇਸ਼ਨ ਤੇ ਇਕੱਠੀ ਹੋਈ ਜਥੇਬੰਦੀਆਂ ਵੱਲੋਂ ਡੇਢ ਏਕੜ ਵਿਚ ਲਗਾਏ ਗਏ ਝੋਨੇ ਨੂੰ ਨਸ਼ਟ ਕਰ ਦਿੱਤਾ ਗਿਆ।
Farmers uproot paddy from BJP leader Harjeet Grewal's field
ਇਸ ਮਸਲੇ ਤੇ ਜਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਹਰਜੀਤ ਗਰੇਵਾਲ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨ ਰਿਹਾ।
Farmers uproot paddy from BJP leader Harjeet Grewal's field
ਜਿਸ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿੱਚ ਰੋਸ ਹੈ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਪਹਿਲਾਂ ਅਪੀਲ ਕਰ ਚੁੱਕੇ ਹਾਂ ਕਿ ਹਰਜੀਤ ਗਰੇਵਾਲ ਦੀ ਜ਼ਮੀਨ ਕੋਈ ਵੀ ਵਿਅਕਤੀ ਠੇਕੇ ਤੇ ਨਾ ਲਵੇ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਗਾਉਣ ਵਾਲੇ ਕਿਸਾਨ ਨੂੰ ਸਮਝਾਉਣ ਗਏ ਸੀ ਪਰ ਉਨ੍ਹਾਂ ਕਿਸਾਨ ਔਰਤਾਂ ਪ੍ਰਤੀ ਅਪਸ਼ਬਦ ਬੋਲੇ ਜਿਸ ਦੇ ਰੋਸ ਵਜੋਂ ਅੱਜ ਜੱਥੇਬੰਦੀਆਂ ਦੀ ਅਗਵਾਈ 'ਚ ਕਿਸਾਨਾਂ ਨੇ ਝੋਨਾ ਨਸ਼ਟ ਕਰ ਦਿੱਤਾ।
Farmers uproot paddy from BJP leader Harjeet Grewal's field
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਗਰੇਵਾਲ ਦੀ ਜੱਦੀ ਜ਼ਮੀਨ ਦੋ ਜਗ੍ਹਾ ਤੇ ਹੈ ਇੱਕ ਜਗ੍ਹਾ ਪੰਜ ਏਕੜ ਅਤੇ ਦੂਸਰੀ ਜਗ੍ਹਾ ਡੇਢ ਏਕੜ। ਪੰਜ ਏਕੜ ਜਗ੍ਹਾ ਕਿਸੇ ਨੇ ਠੇਕੇ ਤੇ ਨਹੀਂ ਲਈ ਉਹ ਖਾਲੀ ਪਈ ਹੈ ਪਰ ਇਹ ਡੇਢ ਏਕੜ ਕਿਸੇ ਪਿੰਡ ਦੇ ਵਿਅਕਤੀ ਵੱਲੋਂ ਠੇਕੇ ਤੇ ਲਈ ਗਈ ਤੇ ਝੋਨਾ ਲਾਇਆ ਗਿਆ
Farmers uproot paddy from BJP leader Harjeet Grewal's field
ਪਰ ਅੱਜ ਜੱਥੇਬੰਦੀਆਂ ਨੇ ਇਸ ਨੂੰ ਨਸ਼ਟ ਕਰਵਾ ਦਿੱਤਾ । ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕੇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
Farmers uproot paddy from BJP leader Harjeet Grewal's field
ਜਦੋਂ ਰੋਜ਼ਾਨਾ ਸਪੋਕਸਮੈਨ ਵੱਲੋਂ ਬੀਜੇਪੀ ਆਗੂ ਹਰਜੀਤ ਗਰੇਵਾਲ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਖੇਤ ਮੇਰੇ ਹਨ ਤੇ ਜਿਹਨਾਂ ਜਥੇਬੰਦੀਆਂ ਨੇ ਉਹਨਾਂ ਦੇ ਖੇਤ ਵਿਚੋਂ ਝੋਨਾ ਪੁੱਟਿਆ ਹੈ ਉਹਨਾਂ ਦੇ ਖਿਲਾਫ ਉਹ ਕਾਨੂੰਨੀ ਕਾਰਵਾਈ ਕਰਵਾਉਗੇ।