ਮੁੰਬਈ ’ਚ ਘਰਵਾਲੀ ਨਾਲ ਲੜ ਕੇ ਵਿਅਕਤੀ ਨੇ ਤਿੰਨ ਬੱਚਿਆਂ ਨੂੰ ਜ਼ਹਿਰ ਦਿਤਾ, ਇਕ ਦੀ ਮੌਤ
Published : Jul 2, 2021, 12:06 am IST
Updated : Jul 2, 2021, 12:06 am IST
SHARE ARTICLE
9image
9image

ਮੁੰਬਈ ’ਚ ਘਰਵਾਲੀ ਨਾਲ ਲੜ ਕੇ ਵਿਅਕਤੀ ਨੇ ਤਿੰਨ ਬੱਚਿਆਂ ਨੂੰ ਜ਼ਹਿਰ ਦਿਤਾ, ਇਕ ਦੀ ਮੌਤ

ਮੁੰਬਈ, 1 ਜੁਲਾਈ : ਮੁੰਬਈ ’ਚ ਇਕ ਵਿਅਕਤੀ ਨੇ ਅਪਣੀ ਘਰਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਅਪਣੇ ਬੱਚਿਆਂ ਨੂੰ ਚੂਹੇ ਮਾਰਨ ਦੀ ਦਵਾਈ ਆਈਸਕ੍ਰੀਮ ’ਚ ਮਿਲਾ ਕੇ ਖੁਆ ਦਿਤੀ। ਇਸ ਵਿਚ ਜੋੜੇ ਦੇ 6 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਦੋਵੇਂ ਭਰਾ-ਭੈਣ ਹਸਪਤਾਲ ’ਚ ਦਾਖ਼ਲ ਹਨ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।             ਅਧਿਕਾਰੀ ਨੇ ਦਸਿਆ ਕਿ ਘਟਨਾ 25 ਜੂਨ ਦੀ ਹੈ ਪਰ ਮੰਗਲਵਾਰ ਨੂੰ ਇਸ ਦਾ ਪਤਾ ਲੱਗਾ, ਜਦੋਂ ਸਰਕਾਰੀ ਹਸਪਤਾਲ ਵਿਚ ਬੱਚੇ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਇਸ ਬਾਰੇ ਮਾਨਖੁਰਦ ਪੁਲਿਸ ਨੂੰ ਸੂਚਤ ਕੀਤਾ। ਬੱਚਿਆਂ ਦੀ ਮਾਂ ਨਾਜ਼ੀਆ ਬੇਗਮ ਨੇ ਪੁਲਿਸ ਨੂੰ ਦਸਿਆ ਕਿ ਉਸ ਦਾ ਪਤੀ ਅਲੀ ਨੌਸ਼ਾਦ ਅੰਸਾਰੀ (27) ਦਿਹਾੜੀ ’ਤੇ ਕੰਮ ਕਰਦਾ ਹੈ। ਦੋਵਾਂ ਦਰਮਿਆਨ ਪੈਸਿਆਂ ਨੂੰ ਲੈ ਕੇ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ। ਨਾਜ਼ੀਆ ਨੇ ਦਸਿਆ ਕਿ 25 ਜੂਨ ਨੂੰ ਵੀ ਉਨ੍ਹਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਨਖੁਰਦ ਦੇ ਸਾਠੇ ਨਗਰ ਸਥਿਤ ਅਪਣੇ ਘਰ ਤੋਂ ਅਪਣੀ ਭੈਣ ਕੋਲ ਚਲੀ ਗਈ ਸੀ। ਉਸ ਨੇ ਪੁਲਿਸ ਨੂੰ ਦਸਿਆ ਕਿ ਅੰਸਾਰੀ ਤਿੰਨੋਂ ਬੱਚਿਆਂ  ਨੂੰ ਆਈਸਕ੍ਰੀਮ ਖੁਆਉਣ ਦਾ ਵਾਅਦਾ ਕਰ ਕੇ ਅਪਣੇ ਨਾਲ ਲੈ ਗਿਆ ਅਤੇ ਉਸ ਨੇ ਕਥਿਤ ਤੌਰ ’ਤੇ ਜ਼ਹਿਰ ਖੁਆ ਦਿਤਾ। ਇਸ ਵਿਚਾਲੇ ਨਾਜ਼ੀਆ ਅਪਣੇ ਘਰ ਆ ਗਈ। ਸ਼ੁਰੂਆਤ ’ਚ ਉਸ ਨੇ ਡਾਕਟਰਾਂ ਨੂੰ ਝੂਠ ਕਹਿ ਦਿਤਾ ਕਿ ਬੱਚਿਆਂ ਨੇ ਗ਼ਲਤੀ ਨਾਲ ਚੂਹੇ ਮਾਰਨ ਵਾਲੀ ਦਵਾਈ ਖਾ ਲਈ ਹੈ ਪਰ ਜਦੋਂ ਉਸ ਦੇ ਪੁੱਤਰ ਦੀ ਮੌਤ ਹੋ ਗਈ ਤਾਂ ਉਸ ਨੇ ਪੁਲਿਸ ਨੂੰ ਸਚਾਈ ਦੱਸਣ ਦਾ ਫ਼ੈਸਲਾ ਕੀਤਾ। ਪੁਲਿਸ ਨੇ ਕਤਲ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਹਾਲੇ ਫਰਾਰ ਹੈ। (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement