ਪਹਾੜੀ ਇਕਾਲਿਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਅੱਜ ਤੋਂ ਹਲਕੇ ਤੂਫ਼ਾਨ ਤੇ ਮੀਂਹ ਦੇ ਅਸਾਰ 
Published : Jul 2, 2021, 4:38 pm IST
Updated : Jul 2, 2021, 4:38 pm IST
SHARE ARTICLE
Summer Season
Summer Season

ਹਰ ਜਗ੍ਹਾ ਤਾਪਮਾਨ 40 ਡਿਗਰੀ ਤੋਂ ਉੱਤੇ ਹੋ ਗਿਆ ਹੈ, ਉੱਥੇ ਹੀ ਹਿਊਮੀਡਿਟੀ ਵੀ 50 ਫ਼ੀਸਦੀ ਤੋਂ ਉੱਤੇ ਹੈ।

ਚੰਡੀਗੜ੍ਹ  : ਚੰਡੀਗੜ੍ਹ ਵਿਚ ਦੋ ਦਿਨਾਂ ਤੋਂ ਪਾਰਾ ਵੱਧਣ ਦੇ ਨਾਲ ਹੀ ਲੂ ਚੱਲ ਰਹੀ ਹੈ। ਮੌਸਮ ਵਿਭਾਗ ਦੇ ਵਿਗਿਆਨੀ ਸ਼ਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੱਛਮੀ ਅਤੇ ਦੱਖਣ-ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਗਰਮੀ ਅਚਾਨਕ ਵੱਧ ਗਈ ਹੈ। ਹਰ ਜਗ੍ਹਾ ਤਾਪਮਾਨ 40 ਡਿਗਰੀ ਤੋਂ ਉੱਤੇ ਹੋ ਗਿਆ ਹੈ, ਉੱਥੇ ਹੀ ਹਿਊਮੀਡਿਟੀ ਵੀ 50 ਫ਼ੀਸਦੀ ਤੋਂ ਉੱਤੇ ਹੈ।

SummerSummer

ਅਜੇ ਮਾਨਸੂਨ ਸਰਗਰਮ ਨਹੀਂ
ਉਨ੍ਹਾਂ ਕਿਹਾ ਕਿ ਅਗਲੇ 5-6 ਦਿਨਾਂ ਤੱਕ ਮਾਨਸੂਨ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿਚ ਸ਼ੁੱਕਰਵਾਰ ਤੋਂ ਤੂਫ਼ਾਨ ਦੇ ਨਾਲ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਹਾਲਾਂਕਿ ਸ਼ੁੱਕਰਵਾਰ ਦੇ ਦਿਨ ਸ਼ਹਿਰ ਵਿਚ ਲੂ ਚੱਲ ਰਹੀ ਹੈ

SummerSummer

ਪਰ ਇਸ ਸਭ ਐਕਟੀਵਿਟੀ ਕਾਰਨ ਸ਼ਨੀਵਾਰ ਤੋਂ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਆਵੇਗੀ। ਅਗਲੇ ਤਿੰਨ ਦਿਨਾਂ ਵਿਚ ਜੋ ਮੀਂਹ ਪਵੇਗਾ, ਉਹ ਮਾਨਸੂਨ ਦਾ ਮੀਂਹ ਨਹੀਂ ਹੋਵੇਗਾ, ਸਗੋਂ ਵੈਸਟਰਨ ਡਿਸਟਰਬੈਂਸ ਇਸ ਦਾ ਕਾਰਨ ਬਣੇਗੀ। ਰਾਹਤ ਦੀ ਗੱਲ ਹੈ ਕਿ ਅਗਲੇ 24 ਘੰਟਿਆਂ ਵਿਚ ਲੋਕਾਂ ਨੂੰ ਲੂ ਤੋਂ ਰਾਹਤ ਮਿਲੇਗੀ।
ਭਾਵੇਂ ਮਾਨਸੂਨ ਸਮੇਂ ਤੋਂ ਪਹਿਲਾਂ ਸ਼ਹਿਰ ਵਿਚ ਆਇਆ ਹੋਵੇ ਪਰ ਅਜੇ ਤੱਕ ਇੰਨਾ ਮੀਂਹ ਨਹੀਂ ਪਿਆ ਹੈ।

SummerSummer

ਮਾਨਸੂਨ ਫਿਲਹਾਲ ਕਮਜ਼ੋਰ ਹੀ ਰਹਿਣ ਵਾਲਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮਾਨਸੂਨ ਨੂੰ ਜਿੱਥੋਂ ਤੱਕ ਅਜੇ ਆਬਜ਼ਰਵ ਕੀਤਾ ਹੈ, ਉਸ ਮੁਤਾਬਕ ਮਾਨਸੂਨ ਇਸ ਵਾਰ ਆਮ ਰਹੇਗਾ। ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਵੀਰਵਾਰ ਸ਼ਹਿਰ ਵਿਚ ਸਭ ਤੋਂ ਜ਼ਿਆਦਾ ਹਿਊਮੀਡਿਟੀ 68 ਫ਼ੀਸਦੀ ਦਰਜ ਹੋਈ। ਉੱਥੇ ਹੀ 15 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਨਾਰਮਲ ਤੋਂ 5 ਡਿਗਰੀ ਜ਼ਿਆਦਾ 40.8 ਡਿਗਰੀ ਦਰਜ ਹੋਇਆ, ਜਦੋਂ ਕਿ ਹੇਠਲਾ ਤਾਪਮਾਨ 4 ਡਿਗਰੀ ਜ਼ਿਆਦਾ 28.4 ਡਿਗਰੀ ਰਿਕਾਰਡ ਹੋਇਆ।

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement