ਜੰਮੂ-ਕਸ਼ਮੀਰ 'ਚ ਖ਼ਤਮ ਹੋਈ 149 ਸਾਲ ਪੁਰਾਣੀ ਰਵਾਇਤ, 200 ਕਰੋੜ ਦੀ ਹੋਵੇਗੀ ਬੱਚਤ
Published : Jul 2, 2021, 6:59 am IST
Updated : Jul 2, 2021, 6:59 am IST
SHARE ARTICLE
image
image

ਜੰਮੂ-ਕਸ਼ਮੀਰ 'ਚ ਖ਼ਤਮ ਹੋਈ 149 ਸਾਲ ਪੁਰਾਣੀ ਰਵਾਇਤ, 200 ਕਰੋੜ ਦੀ ਹੋਵੇਗੀ ਬੱਚਤ


'ਦਰਬਾਰ ਮੂਵ' 'ਤੇ ਕਾਮਿਆਂ ਨੂੰ  ਦਿਤੀ ਜਾਣ ਵਾਲੀ ਸਹੂਲਤ ਕੀਤੀ ਰੱਦ

ਸ਼੍ਰੀਨਗਰ, 1 ਜੁਲਾਈ : ਜੰਮੂ-ਕਸ਼ਮੀਰ ਦੀ ਜੁੜਵਾ ਰਾਜਧਾਨੀ ਸ਼੍ਰੀਨਗਰ ਅਤੇ ਜੰਮੂ ਦਰਮਿਆਨ ਹਰ 6 ਮਹੀਨੇ ਮਗਰੋ ਹੋਣ ਵਾਲੀ 'ਦਰਬਾਰ ਮੂਵ' ਦੀ 149 ਸਾਲ ਪੁਰਾਣੀ ਰੀਤ ਆਖਰਕਾਰ ਖ਼ਤਮ ਹੋ ਗਈ ਹੈ | ਜੰਮੂ-ਕਸ਼ਮੀਰ ਸਰਕਾਰ ਨੇ ਬੁਧਵਾਰ ਨੂੰ  ਕਾਮਿਆਂ ਨੂੰ  ਦਿਤੀ ਜਾਣ ਵਾਲੀ ਰਿਹਾਇਸ਼ੀ ਸਹੂਲਤ ਨੂੰ  ਰੱਦ ਕਰ ਦਿਤਾ ਹੈ | ਅਫ਼ਸਰਾਂ ਨੂੰ  ਅਗਲੇ 3 ਹਫ਼ਤਿਆਂ ਦੇ ਅੰਦਰ ਜਗ੍ਹਾ ਖ਼ਾਲੀ ਕਰਨ ਦੇ ਹੁਕਮ ਦਿਤੇ ਗਏ ਹਨ | ਜਾਰੀ ਹੁਕਮ ਮੁਤਾਬਕ ਅਧਿਕਾਰੀਆਂ ਨੂੰ  21 ਦਿਨਾਂ ਦੇ ਅੰਦਰ ਜੰਮੂ ਅਤੇ ਕਸ਼ਮੀਰ ਵਿਚ ਅਪਣੇ-ਅਪਣੇ ਸਰਕਾਰੀ ਕੁਆਰਟਰ ਖ਼ਾਲੀ ਕਰਨ ਨੂੰ  ਕਿਹਾ ਗਿਆ ਹੈ | 
  ਦੂਜੇ ਪਾਸੇ ਉਪ ਰਾਜਪਾਲ ਮਨੋਜ ਸਿਨਹਾ ਨੇ 20 ਜੂਨ ਨੂੰ  ਕਿਹਾ ਸੀ ਕਿ ਪ੍ਰਸ਼ਾਸਨ ਨੇ ਈ-ਆਫ਼ਿਸ ਦਾ ਕੰਮ ਪੂਰਾ ਕਰ ਲਿਆ ਹੈ, ਇਸ ਲਈ ਸਰਕਾਰੀ ਅਫ਼ਸਰਾਂ ਦੇ ਸਾਲ ਵਿਚ ਦੋ ਵਾਰ ਹੋਣ ਵਾਲੇ 'ਦਰਬਾਰ ਮੂਵ' ਦੀ ਰਵਾਇਤ ਨੂੰ  ਜਾਰੀ ਰੱਖਣ ਦੀ ਕੋਈ ਲੋੜ ਨਹੀਂ | ਉਨ੍ਹਾਂ ਦਸਿਆ ਕਿ ਹੁਣ ਜੰਮੂ ਅਤੇ ਕਸ਼ਮੀਰ ਦੋਵੇਂ ਸਕੱਤਰੇਤ ਆਮ ਰੂਪ ਨਾਲ 12 ਮਹੀਨੇ ਤਕ ਕੰਮ ਕਰ ਸਕਦੇ ਹਨ | ਇਸ ਨਾਲ ਸਰਕਾਰ ਨੂੰ  ਹਰ ਸਾਲ ਕਰੀਬ 200 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜਿਸ ਦਾ ਇਸਤੇਮਾਲ ਪਛੜੇ ਵਰਗ ਦੇ ਕਲਿਆਣ ਲਈ ਕੀਤਾ ਜਾਵੇਗਾ | ਇਸ ਫ਼ੈਸਲੇ ਤੋਂ ਬਾਅਦ ਸਰਕਾਰੀ ਦਫ਼ਤਰ ਹੁਣ ਜੰਮੂ ਅਤੇ ਸ਼੍ਰੀਨਗਰ ਦੋਹਾਂ ਥਾਵਾਂ 'ਤੇ ਆਮ ਵਾਂਗ ਕੰਮ ਕਰਨਗੇ | ਰਾਜ ਭਵਨ, ਸਿਵਲ ਸਕੱਤਰੇਤ, ਸਾਰੇ ਮੱੁਖ ਵਿਭਾਗਾਂ ਦੇ ਦਫ਼ਤਰ ਪਹਿਲਾਂ 'ਦਰਬਾਰ ਮੂਵ' ਤਹਿਤ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਸਰਦੀ ਅਤੇ ਗਰਮੀ ਵਿਚ ਟਰਾਂਸਫ਼ਰ ਹੁੰਦੇ ਰਹਿੰਦੇ ਸਨ | 
'ਦਰਬਾਰ ਮੂਵ' ਦੀ ਰਵਾਇਤ 1872 ਤੋਂ ਜੰਮੂ-ਕਸ਼ਮੀਰ ਦਾ ਇਕ ਹਿੱਸਾ ਰਹੀ ਹੈ, ਜਦੋਂ ਇਸ ਨੂੰ  ਮਹਾਰਾਜਾ ਗੁਲਾਬ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਸੀ | ਗੁਲਾਬ ਸਿੰਘ ਮਹਾਰਾਜਾ ਹਰੀ ਸਿੰਘ ਦੇ ਪੂਰਵਜ ਸਨ, ਜਿਨ੍ਹਾਂ ਦੇ ਸਮੇਂ ਹੀ ਜੰਮੂ-ਕਸ਼ਮੀਰ ਭਾਰਤ ਦਾ ਅੰਗ ਬਣਿਆ ਸੀ | ਦਰਅਸਲ ਮੌਸਮ ਬਦਲਣ ਨਾਲ ਹਰ 6 ਮਹੀਨੇ ਵਿਚ ਜੰਮੂ-ਕਸ਼ਮੀਰ ਦੀ ਰਾਜਧਾਨੀ ਵੀ ਬਦਲ ਜਾਂਦੀ ਹੈ | ਰਾਜਧਾਨੀ ਸ਼ਿਫਟ ਹੋਣ ਦੀ ਇਸ ਪ੍ਰਕਿਰਿਆ ਨੂੰ  'ਦਰਬਾਰ ਮੂਵ' ਦੇ ਨਾਂ ਤੋਂ ਜਾਣਿਆ ਜਾਂਦਾ ਹੈ | 6 ਮਹੀਨੇ ਰਾਜਧਾਨੀ ਸ਼੍ਰੀਨਗਰ ਵਿਚ ਰਹਿੰਦੀ ਹੈ ਅਤੇ 6 ਮਹੀਨੇ ਜੰਮੂ ਵਿਚ |  (ਏਜੰਸੀ) 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement