
ਜਵਾਨਾਂ ਨੂੰ ਇਹ ਬੱਚਾ ਪੰਜਾਬ ਦੇ ਫਿਰੋਜ਼ਪੁਰ ਸੈਕਟਰ ’ਤੇ ਸ਼ੁੱਕਰਵਾਰ ਸ਼ਾਮ 7.15 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ 'ਤੇ ਮਿਲਿਆ ਸੀ।
ਫਿਰੋਜ਼ਪੁਰ: ਇਕ 3 ਸਾਲਾ ਪਾਕਿਸਤਾਨੀ ਬੱਚਾ ਅਣਜਾਣੇ 'ਚ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਸੀ, ਜਿਸ ਨੂੰ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਇਹ ਬੱਚਾ ਪੰਜਾਬ ਦੇ ਫਿਰੋਜ਼ਪੁਰ ਸੈਕਟਰ ’ਤੇ ਸ਼ੁੱਕਰਵਾਰ ਸ਼ਾਮ 7.15 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ 'ਤੇ ਮਿਲਿਆ ਸੀ।
BSF hands over 3-year-old Pakistani child to Pak rangers
ਬੱਚਾ ਬਹੁਤ ਛੋਟਾ ਹੋਣ ਕਾਰਨ ਆਪਣਾ ਨਾਮ ਅਤੇ ਪਤਾ ਦੱਸਣ ਤੋਂ ਅਸਮਰੱਥ ਸੀ। ਉਸ ਦੇ ਮੂੰਹੋਂ ਸਿਰਫ਼ ਪਾਪਾ ਸ਼ਬਦ ਹੀ ਨਿਕਲ ਰਿਹਾ ਸੀ। ਉਹ ਬਹੁਤ ਡਰਿਆ ਹੋਇਆ ਸੀ। ਸਰਹੱਦੀ ਗਾਰਡਾਂ ਨੇ ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਅਤੇ ਬਿਨ੍ਹਾਂ ਦੇਰ ਕੀਤੇ ਪਾਕਿ ਰੇਂਜਰ ਨਾਲ ਸੰਪਰਕ ਕਾਇਮ ਕਰ ਲਿਆ ਅਤੇ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ।