
ਦਾਦੀ ਗੰਭੀਰ ਰੂਪ ਵਿਚ ਹੋਈ ਜਖਮੀ
ਮਲੋਟ: ਪੰਜਾਬ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਤਲ, ਬਲਾਤਕਾਰ, ਚੋਰੀ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕਿਸੇ ਨੂੰ ਵੀ ਕਾਨੂੰਨ ਦੀ ਖੌਫ਼ ਨਹੀਂ ਰਿਹਾ।
PHOTO
ਅਜਿਹਾ ਹੀ ਮਾਮਲਾ ਵਿਧਾਨ ਸਭਾ ਹਲਕਾ ਮਲੋਟ 'ਚ ਪੈਂਦੇ ਪਿੰਡ ਬਾਮ ਤੋਂ ਸਾਹਮਣੇ ਆਇਆ ਹੈ ਜਿਥੇ ਸਾਂਝੀ ਕੰਧ ਨੂੰ ਲੈ ਕੇ ਹੋਏ ਝਗੜੇ 'ਚ ਪੋਤੇ ਨੇ ਆਪਣੇ ਦਾਦੇ ਤੇ ਤਾਏ ਦੀ ਗੋਲ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਗੋਲੀ ਲੱਗਣ ਨਾਲ ਦਾਦੀ ਗੰਭੀਰ ਜ਼ਖ਼ਮੀ ਹੋ ਗਈ।
PHOTO
ਜਿਸ ਨੂੰ ਸਰਕਾਰੀ ਹਸਪਤਾਲ ਆਲਮਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਜਰਨੈਲ ਸਿੰਘ (80 ਸਾਲ) ਪੁੱਤਰ ਲਾਲ ਸਿੰਘ, ਤਾਇਆ ਮਿੱਠੂ ਸਿੰਘ (65) ਪੁੱਤਰ ਠਾਣਾ ਸਿੰਘ ਵਜੋਂ ਹੋਈ ਹੈ ਜਦਕਿ ਨਸੀਬ ਕੌਰ ਪਤਨੀ ਜਰਨੈਲ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ।
PHOTO