
ਮਹਿੰਦਰ ਕੌਰ ਜੌਹਲ ਉੱਘੇ ਲੇਖਕ ਅਤੇ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ ਦੇ ਮਾਤਾ ਜੀ ਸਨ।
ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ, ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਦੀ ਪਤਨੀ ਮਹਿੰਦਰ ਕੌਰ ਜੌਹਲ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 91 ਸਾਲ ਦੀ ਉਮਰ ’ਚ ਲੁਧਿਆਣਾ ਵਿਖੇ ਆਖ਼ਰੀ ਸਾਹ ਲਏ।
ਦੱਸ ਦੇਈਏ ਕਿ ਮਹਿੰਦਰ ਕੌਰ ਜੌਹਲ ਉੱਘੇ ਲੇਖਕ ਅਤੇ ਫੋਟੋ ਆਰਟਿਸਟ ਜਨਮੇਜਾ ਸਿੰਘ ਜੌਹਲ ਦੇ ਮਾਤਾ ਜੀ ਸਨ। ਮਹਿੰਦਰ ਕੌਰ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਮੁਕੰਦਪੁਰ ਵਿਖੇ ਹੋਇਆ ਸੀ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਰਾਮਗੜ੍ਹੀਆ ਸ਼ਮਸ਼ਾਨ ਘਾਟ ਸਾਹਮਣੇ ਮਿਲਟਰੀ ਕੈਂਪ ਢੋਲੇਵਾਲ, ਜੀਟੀ ਰੋਡ ਲੁਧਿਆਣਾ ਵਿਖੇ ਕੀਤਾ ਜਾਵੇਗਾ।