Punjab News : ਪੰਜਾਬ ਦੀ ਧੀ ਨੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਕੈਨੇਡਾ ਓ ਪੀ ਪੀ ਪੁਲਿਸ ’ਚ ਹੋਈ ਤੈਨਾਤ 

By : BALJINDERK

Published : Jul 2, 2024, 6:40 pm IST
Updated : Jul 2, 2024, 8:01 pm IST
SHARE ARTICLE
 ਸੰਦੀਪ ਕੌਰ
ਸੰਦੀਪ ਕੌਰ

Punjab News : ਸੰਦੀਪ ਕੌਰ ਪੜ੍ਹਾਈ ਲਈ 2017 ’ਚ ਗਈ ਸੀ ਕੈਨੇਡਾ 

Punjab News : ਪੰਜਾਬ ਦੀ ਧੀ ਕੈਨੇਡਾ ਓ ਪੀ ਪੀ ਪੁਲਿਸ ’ਚ ਤੈਨਾਤ ਹੋਈ ਹੈ। ਇਸ ਮੌਕੇ ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਗਰਚਾ ਨੇ ਕਿਹਾ ਕੁੜੀਆਂ ਮੁੰਡਿਆਂ ਨਾਲੋਂ ਵੱਧ ਨਾਂਮ ਰੌਸ਼ਨ ਕਰਦੀਆਂ ਹਨ। ਜਿਸ ਦੀ ਧੀ ਕੈਨੇਡਾ ਵਿਚ  ਓ ਪੀ ਪੀ ’ਚ ਸਲੈਕਟ ਹੋਈ ਹੈ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਪਤੀ ਪੰਜਾਬ ਪੁਲਿਸ ’ਚ ਏ ਐਸ ਆਈ ਤੈਨਾਤ ਹਨ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਕੈਨੇਡਾ ’ਚ ਆਪਣੇ ਜੁਆਇਨਿੰਗ ਲੈਟਰ ਲੈਣ ਲਈ ਆਪਣੇ ਪਿਤਾ ਤੇ ਮਾਂ ਸਾਨੂੰ ਦੋਨਾਂ ਨੂੰ ਹੀ ਕੈਨੇਡਾ ਬੁਲਾਇਆ ਹੈ। ਇਹ ਪਲ ਮੇਰੇ ਲਈ ਸਭ ਤੋਂ ਖੁਸ਼ੀ ਦੇ ਪਲ ਸਨ ਜੋ ਮੈਂ ਬਿਆਨ ਨਹੀਂ ਕਰ ਸਕਦੀ।
ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਸੰਦੀਪ ਕੌਰ ਜੋ ਕਿ ਕੈਨੇਡਾ ਵਿਚ ਪੜ੍ਹਾਈ ਦੇ ਤੌਰ ’ਤੇ 2017 ਵਿਚ ਗਈ ਸੀ। ਉਸਨੇ ਆਪਣੀ ਪੜ੍ਹਾਈ ਪੂਰੀ ਕਰ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਉਹ ਪੀਪੀ ਪੁਲਿਸ ਦੀ 6 ਮਹੀਨੇ ਟ੍ਰੇਨਿੰਗ ਲਈ ਅਤੇ ਹੁਣ ਟ੍ਰੇਨਿੰਗ ਤੋਂ ਬਾਅਦ ਉਹ ਕੈਨੇਡਾ ਦੀ ਓਪੀਪੀ ਪੁਲਿਸ ਵਿੱਚ ਡਿਊਟੀ ਤੇ ਤੈਨਾਤ ਹੋਣ ਲਈ ਜੁਆਇਨਿੰਗ ਲੈਟਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਆਪਣੀ ਧੀ ਅਤੇ ਆਪਣੇ ਬੇਟੇ ਵਿਚ ਕੋਈ ਫ਼ਰਕ ਨਹੀਂ ਸਮਝਿਆ ਮੇਰੀਆਂ ਦੋ ਧੀਆਂ ਤੇ ਇੱਕ ਬੇਟਾ ਹੈ । ਸੰਦੀਪ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਵਿੱਚ ਉਹਨਾਂ ਦੀ ਧੀ ਵੱਲੋਂ ਓਪੀਪੀ ਪੁਲਿਸ ਵਿੱਚ ਤੈਨਾਤ ਹੋਣ ਲਈ ਜੋ ਕੈਨੇਡਾ ਵਿਚ ਮਾਨ ਸਨਮਾਨ ਮਿਲਿਆ ਉਹ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਨਾ ਹੀ ਉਹ ਬਿਆਨ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਮੁੰਡਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ ।

ਉੱਥੇ ਹੀ ਸੰਦੀਪ ਕੌਰ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਪੰਜਾਬ ਪੁਲਿਸ ਸਮਰਾਲਾ ਥਾਣੇ ਵਿਚ ਏਐਸਆਈ ਤੈਨਾਤ ਹਨ ਉਹਨਾਂ ਨੇ ਆਪਣੀ ਖੁਸ਼ੀ ਨੂੰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਬਹੁਤ ਹੀ ਮਾਨ ਸਤਿਕਾਰ ਮਿਲਿਆ ਹੈ। ਜਿਸ ਦਾ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਕਰਦੇ ਹਨ। ਉਹਨਾਂ ਦੱਸਿਆ ਉਨਾਂ ਦੀ ਧੀ ਸੰਦੀਪ ਕੌਰ ਨੇ ਪਰਮਿਸ਼ਨ ਲਈ ਸੀ ਕਿ ਉਹਨਾਂ ਦੇ ਪਿਤਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਹੀ ਉਹਨਾਂ ਨਾਲ ਜੁਆਇਨਿੰਗ ਲੈਟਰ ਲੈਣ ਜਿੱਥੇ ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਉਹਨਾਂ ਨੂੰ ਬਹੁਤ ਚੰਗਾ ਮਹਿਸੂਸ ਹੋਇਆ।

a

ਉੱਥੇ ਹੀ ਦੂਜੇ ਪਾਸੇ ਸਮਰਾਲਾ ਪਹੁੰਚੇ ਏਐਸਆਈ ਦਵਿੰਦਰ ਸਿੰਘ ਗਰਚਾ ਥਾਣਾ ਸਮਰਾਲਾ ਵੱਲੋਂ ਸਵਾਗਤ ਕੀਤਾ ਗਿਆ ਕਰਦੇ ਸਮਰਾਲਾ ਪੁਲਿਸ ਵੱਲੋਂ ਏਐਸਆਈ ਦਵਿੰਦਰ ਗਰਚਾ ਨੂੰ ਉਹਨਾਂ ਦੇ ਬੇਟੀ ਨੂੰ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਤੇ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਵੱਡੇ ਮਾਣ ਦੀ ਗੱਲ ਹੈ ਕਿ ਸਮਰਾਲਾ ਦੇ ਏਐਸਆਈ ਦੀ ਧੀ ਕੈਨੇਡਾ ਪੁਲਿਸ ਵਿੱਚ ਜੁਆਇਨ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਉੱਥੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਸਾਡਾ ਜਵਾਨ ਕੈਨੇਡਾ ਦੀ ਧਰਤੀ ਪੰਜਾਬ ਪੁਲਿਸ ਦਾ ਮਾਨ ਵਧਾਇਆ ਹੈ। 

(For more news apart from  Punjab's daughter was posted in Canada OPP Police News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement