ਸੁੱਤੇ ਪਏ ਸਿਸਟਮ ਨੂੰ ਜਗਾਉਣ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਅਨੋਖਾ ਪ੍ਰਦਰਸ਼ਨ
Published : Aug 2, 2018, 12:31 pm IST
Updated : Aug 2, 2018, 12:31 pm IST
SHARE ARTICLE
Municipal Corporation Commissioner's house
Municipal Corporation Commissioner's house

ਮਹਾਨਗਰ ਵਿਚ ਫੈਲੀ ਅਵਿਵਸਥਾ ਦੇ ਆਲਮ ਨੂੰ ਲੈਕੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਚੇਅਰਮੈਨ ਅਰਵਿੰਦ ਚੀਨੀ,ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ................

ਲੁਧਿਆਣਾ : ਮਹਾਨਗਰ ਵਿਚ ਫੈਲੀ ਅਵਿਵਸਥਾ ਦੇ ਆਲਮ ਨੂੰ ਲੈਕੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਚੇਅਰਮੈਨ ਅਰਵਿੰਦ ਚੀਨੀ,ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਹੇਠ ਨਗਰ ਨਿਗਮ ਕਮਿਸ਼ਨਰ ਦੇ ਘਰ ਬਾਹਰ ਅਨੋਖੇ ਢੰਗ ਨਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹ ਵੀ ਪਟਾਖੇ ਫੋੜ ਕੇ । ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਹਰ ਸਾਲ ਪੂਰਾ ਪੰਜਾਬ ਬਾਰਿਸ਼ ਦੇ ਮੌਸਮ ਤੋਂ ਬਾਅਦ ਡੇਂਗੂ ਨਾਲ ਪੀੜਿਤ ਹੁੰਦਾ ਹੈ ਅਤੇ ਛੋਟੇ ਤੋਂ ਲੈਕੇ ਵੱਡਾ ਹਰ ਪ੍ਰਸ਼ਾਸਨਿਕ ਮੁਲਾਜਿਮ ਕੁੰਭਕਰਨੀ ਨੀਂਦ ਸੋ ਰਿਹਾ ਹੈ

ਅਤੇ ਡੇਂਗੂ ਨੇ ਪਿਛਲੇ ਵਰੇ ਪੰਜਾਬ ਵਿਚ ਆਪਣਾ ਪ੍ਰਕੋਪ ਫੈਲਾਇਆ ਸੀ ਅਤੇ ਜਨਤਾ ਨੂੰ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸਦੇ ਜਿੱਮੇਦਾਰ ਵੀ ਇਹੀ ਸਾਡੇ ਸਰਕਾਰੀ ਮੁਲਾਜਿਮ ਹੀ ਹੈ। ਉਹਨਾਂ ਕਿਹਾ ਕਿ ਮਹਾਨਗਰ ਵਿਚ ਡੇਂਗੂ ਆਪਣੀ ਦਸਤਕ ਦੇ ਚੁੱਕਿਆ ਹੈ ਅਤੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਇਸਦੀ ਰੋਕਥਾਮ ਦੀ ਜਿੱਮੇਦਾਰੀ ਹੈ ਉਹ ਆਪਣੇ ਏ ਸੀ ਦਫਤਰਾਂ ਵਿਚ ਆਰਾਮ ਫਰਮਾ ਰਹੇ ਹਨ ਅਤੇ ਅੱਜ ਪਟਾਖੇ ਫੋੜ ਕੇ ਸੰਗਠਨ ਨੇ ਸੋਏ ਹੋਏ ਸਿਸਟਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਕਰ 15 ਦਿਨਾਂ ਦੇ ਅੰਦਰ ਪੂਰੇ ਮਹਾਨਗਰ ਵਿਚ ਫੋਗਿੰਗ ਕਰਵਾਨੀ ਸ਼ੁਰੂ ਨਹੀਂ ਕੀਤੀ ਗਈ

ਅਤੇ ਡੇਂਗੂ ਦੀ ਰੋਕਥਾਮ ਦਾ ਪੂਰਾ ਮਕੈਨਿਜਮ ਨੀ ਬਣਾਇਆ ਗਿਆ ਤਾਂ ਸੰਗਠਨ ਸਿਵਲ ਸਰਜਨ ਅਤੇ ਨਗਰ ਨਿਗਮ ਕਮਿਸ਼ਨਰ ਦਫਤਰ ਬਾਹਰ ਪਟਾਖੇ ਫੋੜਨ ਨੂੰ ਮਜਬੂਰ ਹੋਵੇਗਾ ਕਿਓਂਕਿ ਪੰਜਾਬ ਸਰਕਾਰ ਵਲੋਂ ਨਿਟੀਫਿਕੇਸ਼ਨ ਹੈ ਕਿ ਡੇਂਗੂ ਦੇ ਟੈਸਟ ਲਈ ਅਲੀਜਾ ਕਿੱਟ ਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 600 ਰੁਪਏ ਵਿਚ ਟੈਸਟ ਹੋਣਾ ਚਾਹੀਦਾ ਹੈ ਅਤੇ ਸੰਗਠਨ ਨੇ ਆਰਟੀਆਈ ਪਾਸੋਂ ਸੂਚਨਾ ਲਈ ਸੀ ਕਿ ਸਿਵਿਲ ਸਰਜਨ ਵਲੋਂ ਅਜਿਹੀ ਕਿਸੇ ਵੀ ਲੈਬੋਟਰੀ ਅਤੇ ਹਸਪਤਾਲਾਂ ਦੀ ਚੈਕਿੰਗ ਨਹੀ ਕੀਤੀ ਅਤੇ ਨਾ ਹੀ ਰੇਡ ਕੀਤੀ ਹੈ ਜਿਸਦੇ ਚਲਦਿਆਂ ਇਲਾਜ ਲਈ ਜਨਤਾ ਹਜਾਰਾਂ ਰੁਪਏ ਖਰਚਣ ਨੂੰ ਮਜਬੂਰ ਹਨ

ਜਦਕਿ ਇਸ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਦਾ ਕਰੋੜਾ ਰੁਪਏ ਦਾ ਬਜਟ ਹੈ.ਚੇਅਰਮੈਨ ਅਰਵਿੰਦ ਚੀਨੀ ਨੇ ਕਿਹਾ ਕਿ ਸੰਗਠਨ ਵਲੋਂ ਪਟਾਖੇ ਫੋੜਨ ਦਾ ਮੁੱਖ ਉੱਦੇਸ਼ ਇਹੀ ਹੈ ਕਿ ਡੇਂਗੂ ਵਰਗੀ ਬੀਮਾਰੀ ਦਾ ਅਸੀਂ ਸਵਾਗਤ ਨਹੀ ਕਰਨਾ ਬਲਕਿ ਇਸਦੀ ਰੋਕਥਾਮ ਦਾ ਮਕੈਨਿਜਮ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਬਣਵਾਉਣਾ ਹੈ।  ਇਸ ਮੌਕੇ ਯੋਗੇਸ਼ ਧੀਮਾਨ, ਬਿੱਟੂ ਕਵਾਤਰਾ, ਅਭੀ ਛਾਬੜਾ, ਪ੍ਰਮੋਦ ਸੂਦ, ਮੋਹਿਤ ਸਿਆਲ, ਅਤੁਲ ਸ਼ਰਮਾ, ਕਮਲ ਭਾਰਦਵਾਜ, ਅਜੇ ਸਚਦੇਵਾ, ਵਿਪਨ ਸ਼ਰਮਾ, ਸਿਮਰਨਜੀਤ ਸਿੰਘ ਸ਼ਹਿਰੀ, ਸ਼ਸ਼ੀ ਕੁਮਾਰ, ਚੰਨੀ, ਸਚਿਨ ਬਜਾਜ, ਸ਼ਿਵਾ ਸ਼ਰਮਾ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement