ਡੀਯੂ ਸਰਵੋਤਮ ਸਿੱਖਿਆ ਸੰਸਥਾ, ਲਵਲੀ ਪ੍ਰੋਫ਼ੈਸ਼ਨਲ 5ਵੇਂ ਨੰਬਰ 'ਤੇ
Published : Aug 2, 2018, 1:37 pm IST
Updated : Aug 2, 2018, 1:37 pm IST
SHARE ARTICLE
Lovely Professional University
Lovely Professional University

ਵਰਲਡ ਦੇ ਟਾੱਪ ਐਜੁਕੇਸ਼ਨਲ ਇੰਸਟੀਟਿਊਟ ਅਤੇ ਯੂਨਿਵਰਸਿਟੀ ਦੀ ਰੈਂਕਿੰਗ ਜਾਰੀ ਕਰਨ ਵਾਲੀ ਅੰਤਰ-ਰਾਸ਼ਟਰਕੀ ਸੰਸਥਾ 'ਯੂਨਿਰੈਂਕ' ਨੇ ਟਾੱਪ ਇੰਡੀਅਨ ਯੂਨਿਵਰਸਿਟੀ............

ਜਲੰਧਰ  : ਵਰਲਡ ਦੇ ਟਾੱਪ ਐਜੁਕੇਸ਼ਨਲ ਇੰਸਟੀਟਿਊਟ ਅਤੇ ਯੂਨਿਵਰਸਿਟੀ ਦੀ ਰੈਂਕਿੰਗ ਜਾਰੀ ਕਰਨ ਵਾਲੀ ਅੰਤਰ-ਰਾਸ਼ਟਰਕੀ ਸੰਸਥਾ 'ਯੂਨਿਰੈਂਕ' ਨੇ ਟਾੱਪ ਇੰਡੀਅਨ ਯੂਨਿਵਰਸਿਟੀ 2018 ਦੀ ਰੈਂਕਿੰਗ ਹਾਲ ਹੀ 'ਚ ਜਾਰੀ ਕੀਤੀ ਹੈ। ਇਸ ਸੂਚੀ 'ਚ ਯੂਨਿਵਰਸਿਟੀ ਆੱਫ ਦਿੱਲੀ (ਡੀਯੂ ਨਵੀਂ ਦਿੱਲੀ) ਨੂੰ ਸਰਵੋਤਮ ਸਿੱਖਿਆ ਸੰਸਥਾਨ ਦਰਸ਼ਾਇਆ ਗਿਆ ਹੈ ਜੱਦ ਕਿ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ ਪੰਜਾਬ) ਨੂੰ ਆਈਆਈਟੀ ਕਾਨਪੁਰ, ਮਦਰਾਸ ਅਤੇ ਬੰਬੇ (ਦੂਜੇ, ਤੀਜੇ ਅਤੇ ਚੌਥੇ) ਦੇ ਬਾਅਦ 5ਵੇਂ ਨੰਬਰ 'ਤੇ ਘੋਸ਼ਿਤ ਕੀਤਾ ਗਿਆ ਹੈ।

ਇਸ ਪ੍ਰਸਿੱਧ ਰੈਂਕਿੰਗ 'ਚ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਦੋਨੋਂ ਤਰ੍ਹਾਂ ਦੇ 878 ਸੰਸਥਾਨ ਸ਼ਾਮਿਲ ਹਨ।  ਇਸ ਸਾਲ 'ਯੂਨਿਰੈਂਕ' ਨੇ 878 ਸਰਕਾਰੀ ਅਤੇ ਗੈਰ ਸਰਕਾਰੀ ਭਾਰਤੀ ਸਿੱਖਿਆ ਸੰਸਥਾਨਾਂ ਨੂੰ ਉÎÎੱਚ ਸਿੱਖਿਆ ਦੇ ਖੇਤਰ 'ਚ ਪ੍ਰਸਿੱਧੀ ਦੇ ਆਧਾਰ 'ਤੇ ਰੈਂਕ ਪ੍ਰਦਾਨ ਕੀਤਾ ਹੈ ਕਿ ਇਹ ਸਾਰੇ ਆਪਣੇ ਵੈਬ ਪੇਜ਼ਾਂ ਅਨੁਸਾਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਸੂਚਨਾ ਇਕੱਠੀ ਕਰਨ ਦੇ ਪ੍ਰਤੀ ਕਿੰਨੇ ਪ੍ਰਸਿੱਧ ਹਨ। ਜਿਕਰਯੋਗ ਹੈ ਕਿ ਇਕ ਹੋਰ ਰੈਂਕਿੰਗ ਸੂਚੀ 'ਚ ਐਲਪੀਯੂ ਨੂੰ ਫੇਸਬੁਕ 'ਤੇ ਪਸੰਦ ਕੀਤੀਆਂ ਜਾਣ ਵਾਲੀਆਂ ਵਿਸ਼ਵ ਦੀਆਂ

ਪਹਿਲੀਆਂ 10 ਪ੍ਰਸਿੱਧ ਯੂਨਿਵਰਸਿਟੀਆਂ 'ਚ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਹਾੱਵਰਡ ਯੂਨਿਵਰਸਿਟੀ (ਅਮਰੀਕਾ ਸਥਾਪਨਾ 1636) ਨੂੰ ਪਹਿਲਾ ਸਥਾਨ; ਆੱਕਸਫੋਰਡ ਯੂਨਿਵਰਸਿਟੀ (ਇੰਗਲੈਂਡ 1899) ਦੂਜਾ; ਲਿਮਕਾੱਕਵਿੰਗ ਯੂਨਿਵਰਸਿਟੀ (ਮਲੇਸ਼ੀਆ 1991) ਨੂੰ 6ਵਾਂ ਸਥਾਨ; ਕੈਂਬ੍ਰਿਜ ਯੂਨਿਵਰਸਿਟੀ (ਇੰਗਲੈਂਡ 1899) ਨੂੰ 7ਵਾਂ ਅਤੇ ਐਸਜੀਟੀ ਗੁੜਗਾਂਵ ਨੂੰ 9ਵਾਂ ਸਥਾਨ ਪ੍ਰਦਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਿਰਫ 13 ਸਾਲ ਪਹਿਲਾਂ 2005 'ਚ ਸਥਾਪਿਤ ਹੋਏ ਐਲਪੀਯੂ ਨੇ ਸੰਸਾਰ ਦੇ ਪ੍ਰਸਿੱਧ ਸੰਸਥਾਨਾਂ ਜੋ ਕਿ ਸਾਲ 1636 ਤੋਂ ਲੈ ਕੇ ਅੱਗੇ ਤੱਕ ਸਥਾਪਿਤ ਹੁੰਦੇ ਆਏ ਹਨ। ਦੇ ਬਰਾਬਰ ਪ੍ਰਸਿੱਧੀ ਹਾਸਿਲ ਕੀਤੀ ਹੈ।

'ਯੂਨਿਰੈਂਕ' ਦੀ ਵੈਬਸਾਈਟ 'ਤੇ ਇਸਦੇ ਪ੍ਰਕਾਸ਼ਕ ਨੇ ਸੂਚਿਤ ਕੀਤਾ ਹੈ-'ਸਾਡਾ ਟੀਚਾ ਹੈ ਕਿ ਅਸੀਂ ਸਰਵੋਤਮ ਭਾਰਤੀ ਯੂਨਿਵਰਸਿਟੀਆਂ ਦਾ ਗੈਰ ਅਕਾਦਮਿਕ ਲੀਗ ਟੇਬਲ ਸਾਹਮਣੇ ਲਿਆਈਏ ਜੋ ਬਿਲਕੁਲ ਸਹੀ ਅਤੇ ਬਿਨਾਂ ਪ੍ਰਭਾਵਿਤ ਵੈਬ ਮੀਟਰਿਕਸ ਦੇ ਅਨੁਸਾਰ ਹੋਵੇ ਬਜਾਏ ਇਸਦੇ ਕਿ ਯੂਨਿਵਰਸਿਟੀਆਂ ਦੁਆਰਾ ਆਪ ਪੇਸ਼ ਕੀਤੇ ਗਏ ਆੰਕੜਿਆਂ ਅਨੁਸਾਰ ਹੋਵੇ। ਧਿਆਣ ਦੇਣ ਯੋਗ ਹੈ ਕਿ ਸਾਲ 'ਚ ਦੋ ਵਾਰ ਪ੍ਰਕਾਸ਼ਿਤ ਇਹ ਰੈਂਕਿੰਗ ਵਿਸ਼ਵ ਭਰ 'ਚ ਨਾੱਰਥ ਅਮਰੀਕਾ, ਲੇਟਿਨ ਅਮਰੀਕਾ, ਯੂਰੋਪ, ਅਫਰੀਕਾ, ਏਸ਼ੀਆ, ਓਸ਼ਿਆਨਿਯਾ ਦੇ 13,600 ਯੂਨਿਵਰਸਿਟੀਆਂ ਅਤੇ ਕਾਲਜਾਂ 'ਤੇ ਅਧਾਰਿਤ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement