
ਮਨੁੱਖੀ ਅਧਿਕਾਰ ਸੰਸਥਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਸਪਾਲ ਸਿੰਘ ਬੱਤਰਾ ਦੀ ਅਗਵਾਈ ਹੇਠ ਹੋਈ ਜਿਸ 'ਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ.............
ਕੋਟ ਈਸੇ ਖਾਂ : ਮਨੁੱਖੀ ਅਧਿਕਾਰ ਸੰਸਥਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਸਪਾਲ ਸਿੰਘ ਬੱਤਰਾ ਦੀ ਅਗਵਾਈ ਹੇਠ ਹੋਈ ਜਿਸ 'ਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ ਗਏ। ਮੀਟਿੰਗ 'ਚ ਸਰਪ੍ਰਸਤ ਹਰਨੇਕ ਸਿੰਘ, ਜਨਰਲ ਸੈਕਟਰੀ ਮੋਹਨਦਾਸ, ਸਹਾਇਕ ਇੰਦਰਜੀਤ ਸਿੰਘ ਮਹਿਰੋ, ਕੈਸ਼ੀਅਰ ਹਰਭਜਨ ਸਿੰਘ, ਤਰਸੇਮ ਸਿੰਘ, ਕਪਿਲ ਕੁਮਾਰ, ਸੁੱਖਾ ਗਲੋਟੀ, ਇਕਬਾਲ ਸਿੰਘ ਢੋਲੇਵਾਲ, ਮਲੂਕ ਸਿੰਘ,
ਇੰਦਰਜੀਤ ਸਿੰਘ ਛਾਬੜਾ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਜੋ ਪਿੰਡ-ਪਿੰਡ ਕਮੇਟੀਆਂ ਬਣਾਈਆਂ ਗਈਆਂ ਹਨ, ਉਹ ਵਧੀਆ ਉਪਰਾਲਾ ਹੈ। ਪ੍ਰਧਾਨ ਜਸਪਾਲ ਸਿੰਘ ਬੱਤਰਾ ਨੇ ਕਿਹਾ ਕਿ ਜੇ ਕੁੱਝ ਮਹੀਨੇ ਹੋਰ ਪ੍ਰਸ਼ਾਸਨ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ 'ਤੇ ਸ਼ਿਕੰਜਾ ਕਸੀ ਰੱਖੇ ਤਾਂ ਨਸ਼ਾ ਪੰਜਾਬ 'ਚੋਂ ਪੂਰੀ ਤਰ੍ਹਾ ਖਤਮ ਹੋ ਜਾਵੇਗਾ।