
ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਦੇ ਜਨਮ ਦਿਹਾੜੇ ਸਬੰਧੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ
ਭਾਦਸੋਂ, 1 ਅਗੱਸਤ (ਗੁਰਪ੍ਰੀਤ ਸਿੰਘ ਆਲੋਵਾਲ) : ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ 3 ਤੋਂ 5 ਅਗੱਸਤ ਤਕ ਧਾਰਮਕ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਸਬੰਧੀ ਅੱਜ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਕੀਤੀ ਗਈ ਅਤੇ ਸਮਾਗਮਾਂ ਦੇ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਸਿੰਘ ਮੁੱਖ ਸੇਵਾਦਾਰ ਆਲੋਵਾਲ, ਭਾਈ ਰਣਧੀਰ ਸਿੰਘ ਢੀਡਸਾ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਪੁੱਜੇਗੀ । ਉਨ੍ਹਾਂ ਦਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਜਿਵੇ ਲੰਗਰ, ਜੋੜਾ ਘਰ, ਕਾਰ , ਸਾਇਕਲ ਪਾਰਕਿੰਗ , ਮੈਡੀਕਲ, ਖ਼ੂਨਦਾਨ ਕੈਂਪ ਸਮੇਤ ਵੱਖ ਵੱਖ ਪ੍ਰਬੰਧ ਮੁਕੰਮਲ ਕਰੇ ਲਏ ਗਏ ਹਨ। ਉਨ੍ਹਾਂ ਦਸਿਆ ਕਿ ਸੰਗਤ ਨੂੰ ਵੇਖਦੇ ਹੋਏ ਟਰੈਫ਼ਿਕ ਸਬੰਧੀ ਵੀ ਪੁਖ਼ਤਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਹਨ।
ਉਨ੍ਹਾਂ ਦਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਜਿਥੇ ਵੱਖ ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼, ਕੀਰਤਨੀ ਜਥੇ, ਰਾਗੀ, ਢਾਡੀ, ਕਵੀਸ਼ਰੀ ਜਥੇ ਕੀਰਤਨ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਥੇ ਵੱਖ ਵੱਖ ਤਖਤਾਂ ਦੇ ਸਿੰਘ ਸਹਿਬਾਨ ਵੀ ਸੰਗਤ ਨੂੰ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਜੈਕਟਿਵ ਮੈਂਬਰ ਸਤਵਿੰਦਰ ਸਿੰਘ ਟੋਹੜਾ , ਥਾਣਾ ਮੁਖੀ ਅ੍ਰਮਿਤਵੀਰ ਸਿੰਘ ਚਾਹਲ, ਬਿਜਲੀ ਵਿਭਾਗ ਦੇ ਐਕਸੀਅਨ ਜੀ. ਐਸ. ਗੁਰਮ , ਗਿਆਨੀ ਸ਼ਮਸੇਰ ਸਿੰਘ, ਜਥੇਦਾਰ ਜੋਗਿੰਦਰ ਸਿੰਘ ਲੌਟ , ਕਲੱਬ ਪ੍ਰਧਾਨ ਧਰਮਜੀਤ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਗੁਰਨਾ, ਲਖਵੀਰ ਸਿੰਘ ਕਾਕਾ ਪੰਚ ਦਲਜਿੰਦਰ ਸਿੰਘ ਗੁਰਨਾਕ , ਪੰਡ ਦੀ ਨੌਜਵਾਨ ਸਭਾ, ਗ੍ਰਾਮ ਸਭਾ ਆਲੋਵਾਲ,ਵੱਖ ਵੱਖ ਲੰਗਰਾਂ ਦੇ ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ ।