ਵਫ਼ਾਦਾਰੀ ਦੀ ਮਿਸਾਲ ਬਣਿਆ ਇਹ ਕੁੱਤਾ, ਪਿੰਡ ਵਾਸੀਆਂ ਦੇ ਦੁੱਖ-ਸੁੱਖ ਵਿਚ ਹੁੰਦਾ ਸ਼ਰੀਕ

By : GAGANDEEP

Published : Aug 2, 2021, 10:47 am IST
Updated : Aug 2, 2021, 10:47 am IST
SHARE ARTICLE
This dog became an example of loyalty
This dog became an example of loyalty

ਪਿੰਡ ਵਾਸੀਆਂ ਨੇ ਸਤਿਕਾਰ ਵਜੋਂ ਪ੍ਰਧਾਨ ਦੇ ਨਾਮ ਨਾਲ ਨਿਵਾਜਿਆ

ਮੋਗਾ (ਦਲੀਪ ਕੁਮਾਰ) ਜੇਕਰ ਜਾਨਵਰਾਂ ਵਿਚ ਵਫ਼ਾਦਾਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ ਕੁੱਤਾ ਸਭ ਤੋਂ ਪਹਿਲੇ ਨੰਬਰ ’ਤੇ ਆਉਂਦਾ ਹੈ ਕਿਉਂਕਿ ਇਹ ਮਾਲਕ ਦੇ ਪ੍ਰਤੀ ਸਭ ਤੋਂ ਵਫ਼ਾਦਾਰ ਗਿਣਿਆ ਜਾਂਦਾ ਹੈ। ਇਸ ਦੀ ਸੁੰਘਣ ਸ਼ਕਤੀ ਵੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਵੱਡੇ ਤੋਂ ਵੱਡੇ ਕ੍ਰਾਈਮ ਨੂੰ ਪਲਾਂ ਵਿਚ ਹੱਲ ਕਰ ਸਕਦਾ ਹੈ।

This dog became an example of loyalty This dog became an example of loyalty

ਪਰ ਜਦੋਂ ਵਫਾਦਾਰੀ ਤੋਂ ਅੱਗੇ ਗੱਲ ਸਮਝਦਾਰੀ, ਜਜ਼ਬਾਤ ਅਤੇ ਅਪਣੱਤ ਦੀ ਆਉਂਦੀ ਹੈ ਤਾਂ ਕੁੱਤਾ ਇੱਥੇ ਵੀ ਅੱਵਲ ਹੀ ਆਉਂਦਾ ਹੈ। ਅਜਿਹੀ ਹੀ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਬਾਬੀਹਾ ਭਾਈ ਵਿਚ ਰਹਿੰਦੇ ਕੁੱਤੇ ਨੇ ਪੇਸ਼ ਕੀਤੀ ਹੈ, ਜਿਸ ਨੂੰ ਲੋਕ ਪ੍ਰਧਾਨ ਦੇ ਨਾਮ ਨਾਲ ਬੁਲਾਉਂਦੇ ਹਨ। 

This dog became an example of loyalty This dog became an example of loyalty

ਇਹ ਕੁੱਤਾ ਪਿਛਲੇ 7-8 ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਇਸਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵੇਖਿਆ ਜਾਂਦਾ ਹੈ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪਿੰਡ ਵਿਚ ਜੇ ਕਿਸੇ ਘਰ ਕੋਈ ਮੌਤ ਹੋ ਜਾਂਦੀ ਹੈ ਤਾਂ ਇਹ ਸ਼ਮਸ਼ਾਨ ਘਾਟ ਜਾਣ ਤੋਂ ਇਲਾਵਾ ਫੁੱਲਾਂ ਦੀ ਰਸਮ ਅਤੇ ਭੋਗ ਤਕ ਮੌਜੂਦ ਰਹਿੰਦਾ ਹੈ।

This dog became an example of loyalty This dog became an example of loyalty

ਪਿੰਡ ਵਾਸੀਆਂ ਮੁਤਾਬਕ ਇਸ ਦੇ ਪਿੰਡ ਨਾਲ ਪਿਛਲੇ ਜਨਮ ਦੇ ਸਬੰਧ ਹੋ ਸਕਦੇ ਹਨ। ਇਹ ਨਾ ਤਾਂ ਜ਼ਿਆਦਾ ਖਾਂਦਾ ਹੈ ਅਤੇ ਨਾ ਹੀ ਕਿਸੇ ਦੇ ਪਿੱਛੇ ਭੱਜਦਾ ਹੈ, ਪਿੰਡ ਵਾਸੀ ਮੰਨਦੇ ਹਨ ਕਿ ਇਸ ਵਿਚ ਪਿੰਡ ਨਾਲ ਸਬੰਧਤ ਕਿਸੇ ਭਲੇ ਪੁਰਸ਼ ਦੀ ਰੂਹ ਹੈ। ਜਦੋਂ ਇਹ ਬਹੁਤ ਛੋਟਾ ਕਤੂਰਾ ਸੀ, ਤਦ ਤੋਂ ਇੱਥੇ ਰਹਿ ਰਿਹਾ ਹੈ। ਹੁਣ ਪਿੰਡ ਦੇ ਲੋਕ ਸਤਿਕਾਰ ਵਜੋਂ ਇਸਨੂੰ ਪ੍ਰਧਾਨ ਦੇ ਨਾਮ ਨਾਲ ਬੁਲਾਉਂਦੇ ਹਨ।

This dog became an example of loyalty This dog became an example of loyalty

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement