ਟੋਕੀਉ ਉਲੰਪਿਕ : ਪੀਵੀ ਸਿੰਧੂ ਨੇ ਭਾਰਤ ਦੀ ਝੋਲੀ ਵਿਚ ਪਾਇਆ ਦੂਜਾ ਤਮਗ਼ਾ
Published : Aug 2, 2021, 1:15 am IST
Updated : Aug 2, 2021, 1:15 am IST
SHARE ARTICLE
image
image

ਟੋਕੀਉ ਉਲੰਪਿਕ : ਪੀਵੀ ਸਿੰਧੂ ਨੇ ਭਾਰਤ ਦੀ ਝੋਲੀ ਵਿਚ ਪਾਇਆ ਦੂਜਾ ਤਮਗ਼ਾ


ਬੈਡਮਿੰਟਨ ਸਿੰਗਲ 'ਚ ਜਿੱਤਿਆ ਕਾਂਸੀ ਦਾ ਤਮਗ਼ਾ

ਟੋਕੀਉ, 1 ਅਗੱਸਤ : ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਮੁਕਾਬਲੇ 'ਚ ਚੀਨ ਦੀ ਬਿੰਗਜਿਆਓ ਨੂੰ  ਹਰਾ ਕਾ ਕਾਂਸੀ ਤਗਮਾ ਅਪਣੇ ਨਾਂ ਕੀਤਾ | ਪੀਵੀ ਸਿੰਧੂ ਨੇ ਟੋਕੀਓ ਓਲੰਪਿਕ 2020 'ਚ ਭਾਰਤ ਲਈ ਦੂਜਾ ਮੈਡਲ ਜਿੱਤਿਆ | ਰੀਓ ਓਲੰਪਿਕ 'ਚ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ ਨੂੰ  ਸੈਮੀਫ਼ਾਈਨਲ ਮੁਕਾਬਲੇ 'ਚ ਚੀਨੀ ਤਾਈਪੇ ਤਾਈ ਜੁ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਫ਼ਾਈਨਲ 'ਚ ਪਹੁੰਚਣ ਤੋਂ ਉੱਕ ਗਈ ਸੀ, ਪਰ ਕਾਂਸੀ ਤਮਗ਼ੇ ਲਈ ਖੇਡੇ ਗਏ ਮੁਕਾਬਲੇ 'ਚ ਉਸ ਨੇ ਜਿੱਤ ਹਾਸਲ ਕਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿਤਾ | ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਉ ਉਲੰਪਿਕ 'ਚ ਭਾਰਤ ਲਈ ਦੂਜਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ | ਪੀਵੀ ਸਿੰਧੂ ਦਾ ਉਲੰਪਿਕ 'ਚ ਇਹ ਦੂਜਾ ਮੈਡਲ ਹੈ | ਭਾਰਤ ਲਈ ਬੈਡਮਿੰਟਨ 'ਚ ਦੋ-ਦੋ ਤਗ਼ਮੇ ਜਿੱਤਣ ਵਾਲੀ ਉਹ ਇਕੋ-ਇਕ ਮਹਿਲਾ ਖਿਡਾਰਨ ਬਣੀ ਅਤੇ ਇਤਿਹਾਸ ਰਚ ਦਿਤਾ | ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ 'ਚ ਉਹ ਦੋ-ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ | 

ਕਾਂਸੀ ਤਮਗ਼ੇ ਲਈ ਹੋਏ ਮੁਕਾਬਲੇ 'ਚ ਪੀਵੀ ਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ  ਪਹਿਲੀ ਸੈੱਟ 'ਚ 21-13 ਨਾਲ ਹਰਾਇਆ | ਇਸ ਤੋਂ ਬਅਦ ਸਿੰਧੂ ਨੇ ਦੂਜੇ ਸੈੱਟ ਨੂੰ  ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਅਪਣੇ ਨਾਂ ਕਰ ਲਿਆ | ਟੋਕੀਉ ਉਲੰਪਿਕ 'ਚ ਸਿੰਧੂ ਦਾ ਸਫ਼ਰ ਕਾਫ਼ੀ ਸ਼ਾਨਦਾਰ ਰਿਹਾ | ਉਸ ਨੇ ਸ਼ੁਰੂਆਤ ਤੋਂ ਜਿੱਤ ਦੀ ਲੈਅ ਬਰਕਰਾਰ ਰੱਖੀ ਸੀ | ਹਾਲਾਂਕਿ, ਸੈਮੀਫ਼ਾਈਨਲ 'ਚ ਸਿਰਫ਼ ਇਕ ਹਾਰ ਮਿਲੀ ਸੀ, ਪਰ ਉਸ ਨੇ ਫਿਰ ਵਾਪਸੀ ਕੀਤੀ ਅਤੇ ਦੇਸ਼ ਲਈ ਤਮਗ਼ਾ ਜਿੱਤ ਲਿਆ |
ਇਸ ਮੁਕਾਬਲੇ 'ਚ ਪੀਵੀ ਸਿੰਧੂ ਪੂਰੀ ਤਰ੍ਹਾਂ ਅਪਣੀ ਵਿਰੋਧੀ ਚੀਨ ਦੀ ਬਿੰਗਜਿਆਓ 'ਤੇ ਭਾਰੂ ਰਹੀ | ਹਾਲਾਂਕਿ, ਉਸ ਨੇ ਕੱੁਝ ਗਲਤੀਆਂ ਕੀਤੀਆਂ, ਜਿਸ ਕਾਰਨ ਉਸ ਨੂੰ  ਅੰਕ ਗੁਆਉਣੇ ਪਏ, ਪਰ ਆਖ਼ਰਕਾਰ ਉਸ ਨੂੰ  ਜਿੱਤ ਮਿਲੀ | ਪਹਿਲੇ ਸੈੱਟ 'ਚ ਵੀ ਇਕ ਸਮੇਂ ਸਕੋਰ 6-6 ਦੀ ਬਰਾਬਰੀ 'ਤੇ ਆ ਗਿਆ ਸੀ ਤਾਂ ਦੂਜੇ ਸੈੱਟ 'ਚ ਵੀ ਇਕ ਵਾਰ ਸਕੋਰ ਬਰਾਬਰੀ 'ਤੇ ਆ ਗਿਆ ਸੀ ਅਤੇ ਸਾਰਿਆਂ ਦੇ ਸਾਹ ਰੁਕ ਗਏ ਸਨ, ਪਰ ਫਿਰ ਸਿੰਧੂ ਨੇ ਵਾਪਸੀ ਕਰਦੇ ਹੋਏ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕਰ ਲਈ |    (ਏਜੰਸੀ)
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement