
ਬਾਰਸ਼ਾਂ ਦੌਰਾਨ ਪਿੰਡ ਭੂੰਦੜ ਭੈਣੀ ਦੇ ਬੱਚੇ ਧਰਮਸ਼ਾਲਾ ’ਚ ਪੜ੍ਹਨ ਲਈ ਮਜਬੂਰ
ਮੂਨਕ, 1 ਅਗੱਸਤ (ਪ੍ਰਕਾਸ਼ ਭੂੰਦੜਭੈਣੀ) : ਨਜ਼ਦੀਕੀ ਪਿੰਡ ਭੂੰਦੜਭੈਣੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਬਾਰਸ਼ਾਂ ਦੌਰਾਨ ਪਾਣੀ ਭਰ ਜਾਣ ਕਾਰਨ ਬੱਚਿਆਂ ਨੂੰ ਪੜ੍ਹਨ ਲਈ ਧਰਮਸ਼ਾਲਾ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ ਸਕੂਲ ਦੇ ਅਧਿਆਪਕਾਂ ਅਤੇ ਸੀਐਮਸੀ ਜਗਵੀਰ ਸਿੰਘ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਬੰਧਤ ਮਹਿਕਮੇ ਅਤੇ ਪੰਚਾਇਤ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਲੇਕਿਨ ਹੁਣ ਤੱਕ ਕੋਈ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਸਕੂਲ ਵਿੱਚ ਬਾਰਿਸ ਦਾ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਰਸ਼ਾਂ ਦੌਰਾਨ ਪਾਣੀ ਭਰਨ ਤੋਂ ਬਾਅਦ ਪਾਣੀ ਨਿਕਲ ਵੀ ਜਾਂਦਾ ਹੈ ਤਾਂ ਕਈ ਕਈ ਦਿਨਾਂ ਤੱਕ ਸਕੂਲ ਦੇ ਅੰਦਰ ਮੱਛਰ ਕੀੜੇ ਮਕੌੜੇ ਅਤੇ ਬਦਬੂ ਆਉਂਦੀ ਰਹਿੰਦੀ ਹੈ ਜਿਸ ਕਾਰਨ ਬੱਚਿਆਂ ਅੰਦਰ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਪਰ ਬਿਲਡਿੰਗ ਦੀ ਬਹੁਤ ਵੱਡੀ ਘਾਟ ਹੈ। ਪਿੰਡ ਵਾਸੀਆਂ ਅਤੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਚਲ ਰਿਹਾ ਹੈ ਟੀਚਰਾਂ ਦੀ ਵੀ ਘਾਟ ਹੈ ਇਸ ਸਬੰਧੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਦੀ ਬਿਲਡਿੰਗ ਬਣਾਈਂ ਜਾਵੇ ਅਤੇ ਅਤੇ ਸਕੂਲ ਨੂੰ ਅਪਗਰੇਡ ਕਰਕੇ ਮਿਡਲ ਤੱਕ ਕੀਤਾ ਜਾਵੇ ਤੇ ਅਧਿਆਪਕ ਪੂਰੇ ਕੀਤੇ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਸਹੀ ਤਰੀਕੇ ਨਾਲ ਚਲ ਸਕੇ। ਇਸ ਸੰਬੰਧੀ ਪੰਚਾਇਤ ਮੈਂਬਰ ਸੀਤਾ ਰਾਮ ਨੇ ਕਿਹਾ ਕਿ ਅੱਗੇ ਜੋ ਵੀ ਗਰਾਂਟ ਆਵੇਗੀ ਉਹ ਇਸ ਸਕੂਲ ਦੇ ਉੱਪਰ ਖਰਚ ਕੀਤੀ ਜਾਵੇਗੀ
ਫੋਟੋ 1-17