ਕਈ ਬੱਚੇ ਤੇ ਅਧਿਆਪਕ ਜ਼ਖ਼ਮੀ
ਮੋਗਾ - ਮੋਗਾ ਮੁੱਖ ਮਾਰਗ 'ਤੇ ਪਿੰਡ ਮੇਹਣਾ ਨੇੜੇ ਇਕ ਸਕੂਲ ਬੱਸ ਦੀ ਟਰੱਕ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਕਈ ਬੱਚੇ ਤੇ ਅਧਿਆਪਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀਆਂ ਵਿਚੋਂ 3 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਬੱਸ ਵਿਚ ਕੁੱਲ 28 ਬੱਚੇ ਸਵਾਰ ਸਨ।