Kulhad Pizza Couple : ਵੀਡੀਓ ਲੀਕ ਹੋਣ ਤੋਂ ਬਾਅਦ 10% ਰਹਿ ਗਈ ਵਿਕਰੀ ,ਰੈਸਟੋਰੈਂਟ 'ਚ ਨਹੀਂ ਆਉਣਗੇ ਗਾਹਕ , ਜੋੜੇ ਦਾ ਛਲਕਿਆ ਦਰਦ
Published : Aug 2, 2024, 3:59 pm IST
Updated : Aug 2, 2024, 4:11 pm IST
SHARE ARTICLE
 Kulhad Pizza Couple
Kulhad Pizza Couple

ਫੇਮਸ ਤਾਂ ਅਸੀਂ ਉਦੋਂ ਵੀ ਸੀ, ਜਦੋਂ ਰੇਹੜੀ ਲਗਾਉਂਦੇ ਸੀ ,ਕਿਹਾ- ਦੁਸ਼ਮਣ ਨਾਲ ਵੀ ਅਜਿਹਾ ਨਾ ਹੋਵੇ

Kulhad Pizza Couple : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪਹਿਲੀ ਵਾਰ ਜੋੜੇ ਨੇ ਇਕੱਠੇ ਚੁੱਪੀ ਤੋੜੀ ਹੈ। ਜੋੜੇ ਨੇ ਇੱਕ ਸੋਸ਼ਲ ਮੀਡੀਆ ਪੋਡਕਾਸਟ ਵਿੱਚ ਕਿਹਾ ਹੈ ਕਿ ਇਤਰਾਜ਼ਯੋਗ ਵੀਡੀਓ ਦੇ ਲੀਕ ਹੋਣ ਸਮੇਂ ਜੋ ਮੁਸ਼ਕਿਲ ਉਨ੍ਹਾਂ 'ਤੇ ਆਈ ਸੀ, ਉਸ ਤਰ੍ਹਾਂ ਦੀ ਮੁਸ਼ਕਿਲ ਕਿਸੇ ਦੁਸ਼ਮਣ 'ਤੇ ਵੀ ਨਾ ਆਵੇ।

ਉਨ੍ਹਾਂ ਦੱਸਿਆ ਕਿ ਉਸ ਪਲ ਨੂੰ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਗੁਰਪ੍ਰੀਤ ਕੌਰ ਨੇ ਕਿਹਾ ਕਿ ਕੁਝ ਲੋਕ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਅਸੀਂ ਫੇਮਸ ਹੋਣ ਲਈ ਇਹ ਸਭ ਕੀਤਾ ਸੀ। ਫੇਮਸ ਤਾਂ ਅਸੀਂ ਉਦੋਂ ਵੀ ਸੀ, ਜਦੋਂ ਰੇਹੜੀ ਲਗਾਉਂਦੇ ਸੀ। ਸਟ੍ਰੀਟ ਵੈਂਡਰ ਤੋਂ ਰੈਸਟੋਰੈਂਟ ਤੱਕ ਦਾ ਸਫ਼ਰ ਬੜੀ ਮਿਹਨਤ ਨਾਲ ਪੂਰਾ ਕੀਤਾ ਸੀ ਪਰ ਉਸ ਘਟਨਾ ਤੋਂ ਬਾਅਦ ਸਾਡੀ ਵਿਕਰੀ ਸਿਰਫ਼ 10 ਫ਼ੀਸਦੀ ਰਹਿ ਗਈ ਹੈ।

ਘਟਨਾ ਵੇਲੇ ਬੱਚਾ 3 ਦਿਨ ਦਾ ਸੀ

ਸਹਿਜ ਅਰੋੜਾ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦਾ ਬੱਚਾ ਤਿੰਨ ਦਿਨ ਦਾ ਸੀ। ਉਸ ਨੂੰ ਪੀਲੀਆ ਸੀ। ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ। ਸਮਾਂ ਸਵੇਰੇ ਸਾਢੇ ਨੌਂ ਦਾ ਸੀ। ਅਚਾਨਕ ਉਸ ਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਘਰੋਂ ਵੀ ਫੋਨ ਆਉਂਦਾ ਹੈ। ਫਿਰ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਇਸ ਦਾ ਧਿਆਨ ਰੱਖੋ। ਉਸ ਸਮੇਂ ਮੰਮੀ ਬੱਚੇ (ਵਾਰਸ) ਨੂੰ ਲੈ ਕੇ ਜਾ ਰਹੀ ਸੀ  ਤਾਂ ਰਿਕਸ਼ਾ ਪਲਟ ਗਿਆ। ਉਸ ਸਮੇਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਹਾਲਾਂਕਿ ਉਸ ਨੇ ਪੁਲਿਸ ਕੋਲ ਬਲੈਕਮੇਲਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇੱਕ ਦੂਜੇ ਨੂੰ ਹੌਸਲਾ ਦੇਣ ਲਈ ਕੋਈ ਸ਼ਬਦ ਨਹੀਂ ਸਨ

ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਕੀ ਹੋ ਗਿਆ ਹੈ। ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਸਹਿਜ ਨੇ ਦੱਸਿਆ ਕਿ ਗੁਰਪ੍ਰੀਤ ਡੇਢ ਦਿਨ ਕਮਰੇ ਤੋਂ ਬਾਹਰ ਨਹੀਂ ਆ ਰਹੀ ਸੀ। ਬੜੀ ਮੁਸ਼ਕਲ ਨਾਲ ਇਸ ਨੂੰ ਕਮਰੇ ਵਿਚੋਂ ਬਾਹਰ ਲਿਆਂਦਾ ਸੀ। ਇਸ ਦੀ ਗੋਦ 'ਚ ਉਹ ਵਾਰ-ਵਾਰ ਵਾਰਿਸ ਨੂੰ ਦੇ ਰਹੇ ਸੀ। ਸਾਡੇ ਕੋਲ ਇੱਕ ਦੂਜੇ ਨੂੰ ਹੌਸਲਾ ਦੇਣ ਲਈ ਸ਼ਬਦ ਨਹੀਂ ਸਨ।

ਮੈਂ ਅੱਜ ਆਪਣੇ ਬੇਟੇ ਕਰਕੇ ਜ਼ਿੰਦਾ ਹਾਂ

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜੇਕਰ ਮੈਂ ਅੱਜ ਜ਼ਿੰਦਾ ਹਾਂ ਤਾਂ ਆਪਣੇ ਬੇਟੇ ਦੀ ਕਰਕੇ ਜ਼ਿੰਦਾ ਹਾਂ। ਮੈਨੂੰ ਪਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਪੁੱਤਰ ਨੂੰ ਕੋਈ ਨਹੀਂ ਪੁੱਛੇਗਾ। ਉਸ ਸਮੇਂ ਜੋ ਮਾਨਸਿਕ ਤਣਾਅ ਸੀ ,ਉਸਨੂੰ ਉਹ ਅੱਜ ਵੀ ਫੇਸ ਕਰ ਰਹੀ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜ਼ਿੰਦਗੀ ਜੀਅ ਰਹੇ ਹਨ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement