Punjab News: ਕਿਹਾ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਸਥਾਨਕ ਭਾਸ਼ਾਵਾਂ ਵਿੱਚ ਵੀ ਭੇਜਿਆ ਜਾਵੇ।
Punjab News: 31 ਜੁਲਾਈ 2024 ਨੂੰ ਪੰਜਾਬ ਨੂੰ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਮਿਲੇ ਪਰ ਇਸ ਦਿਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ ਇਸੇ ਚੀਜ਼ ਨੂੰ ਇਤਰਾਜ਼ ਜਾਹਿਰ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇੱਕ ਚਿੱਠੀ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਸਥਾਨਕ ਭਾਸ਼ਾਵਾਂ ਵਿੱਚ ਵੀ ਭੇਜਿਆ ਜਾਵੇ।
ਕਿਉਂਕਿ ਭਾਰਤ ਵਿਭਿੰਨ ਭਾਸ਼ਾਵਾਂ ਦਾ ਦੇਸ਼ ਹੈ ਅਤੇ ਇਸ ਲਈ ਹਰ ਇੱਕ ਸੂਬੇ ਦੀ ਭਾਸ਼ਾ ਨੂੰ ਇੱਜਤ ਦੇਣ ਲਈ ਸਥਾਨਕ ਭਾਸ਼ਾ ਵਿੱਚ ਵੀ ਉਹ ਨੋਟੀਫਿਕੇਸ਼ਨ ਨੂੰ ਭੇਜਿਆ ਜਾਵੇ ਇਸੇ ਦੇ ਬਾਬਤ ਇੱਕ ਚਿੱਠੀ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੀ ਗਈ