
ਗੁਰਦਵਾਰਾ ਦਾਦੂ ਸਾਹਿਬ ਸਿਰਸਾ, ਇਕਾਂਤਵਾਸ 'ਚ ਤਬਦੀਲ
ਚੰਡੀਗੜ੍ਹ : ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਰਬੱਤ ਖ਼ਾਲਸਾ ਵਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਣੇ ਉਨ੍ਹਾਂ ਦੇ ਕਰੀਬੀ 21 ਜਣਿਆਂ ਦੀ ਕੋਰੋਨਾ ਟੈਸਟ ਰੀਪੋਰਟ ਪਾਜ਼ੇਟਿਵ ਆ ਗਈ ਹੈ।
Baljit Singh Daduwal
ਉਨ੍ਹਾਂ ਫ਼ੋਨ ਉਤੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਮੁੱਖ ਅਸਥਾਨ ਗੁਰਦਵਾਰਾ ਗ੍ਰੰਥਸਰ ਦਾਦੂ ਵਿਖੇ ਸਿਰਸਾ ਸਿਹਤ ਵਿਭਾਗ ਦੀ ਟੀਮ ਬੁਲਾ ਕੇ 32 ਸੇਵਾਦਾਰਾਂ ਦੇ ਟੈਸਟ ਕਰਵਾਏ ਗਏ। ਜਿਨ੍ਹਾਂ ਵਿਚ ਜਥੇਦਾਰ ਦਾਦੂਵਾਲ ਸਮੇਤ 21 ਸੇਵਾਦਾਰ ਕੋਰੋਨਾ ਪਾਜ਼ੇਟਿਵ ਪਾਏ ਗਏ।
Baljit Singh Daduwal
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰਾ ਗੁਰਦਵਾਰਾ ਸਾਹਿਬ ਇਕਾਂਤਵਾਸ ਵਿਚ ਤਬਦੀਲ ਕਰ ਦਿਤਾ ਹੈ ਅਤੇ ਸੰਗਤਾਂ ਦੀ ਆਵਾਜਾਈ ਉੱਪਰ ਵੀ ਬਿਲਕੁਲ ਪਾਬੰਦੀ ਲਗਾ ਦਿਤੀ ਹੈ। ਲੰਗਰ ਹਾਲ ਵੀ ਸੀਲ ਕਰ ਦਿਤਾ ਹੈ।
covid19
ਸਾਰੇ ਸੇਵਾਦਾਰਾਂ ਨੂੰ ਗੁਰਦਵਾਰਾ ਸਾਹਿਬ ਵਿਚ ਹੀ ਕੋਰਨਟਾਇਨ ਕਰ ਕੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ 19 ਅਗੱਸਤ ਨੂੰ ਇਕ ਧਾਰਮਕ ਸਮਾਗਮ ਤੋਂ ਬਾਅਦ ਬੁਖ਼ਾਰ ਦੀ ਸ਼ਿਕਾਇਤ ਆਈ ਸੀ। ਜਿਸ ਮਗਰੋਂ ਉਨ੍ਹਾਂ ਦੇ ਕਰਵਾਏ ਗਏ ਟੈਸਟ ਵਿਚ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਉਹ ਚੰਡੀਗੜ੍ਹ ਵਿਖੇ ਇਕ ਹਸਪਤਾਲ ਵਿਚ ਇਸ ਵੇਲੇ ਵੀ ਜੇਰੇ ਇਲਾਜ ਹਨ।